Diljit Dosanjh: ਦਿਲਜੀਤ ਦੋਸਾਂਝ-ਜਾਨੀ ਅਤੇ ਅਰਵਿੰਦ ਖਹਿਰਾ ਹੋਏ ਇਕੱਠੇ, 7 ਸਾਲ ਬਾਅਦ ਨਵੇਂ ਪ੍ਰੋਜੈਕਟ ਨਾਲ ਕਰਨ ਆ ਰਹੇ ਧਮਾਕਾ

Diljit Dosanjh-Jaani and Arvindr Khaira New Project: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੱਕ ਤੋਂ ਬਾਅਦ ਇੱਕ ਪ੍ਰਸ਼ੰਸਕਾਂ ਨੂੰ ਨਵੇਂ ਸਰਪ੍ਰਾਈਜ਼ ਦੇ ਰਹੇ ਹਨ।

Diljit Dosanjh-Jaani and Arvindr Khaira New Project

1/6
ਦੱਸ ਦੇਈਏ ਕਿ ਆਪਣੀ ਐਲਬਮ ਘੋਸਟ ਤੋਂ ਬਾਅਦ ਕਲਾਕਾਰ ਨੇ ਕਈ ਸਿੰਗਲ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਇਸ ਤੋਂ ਇਲਾਵਾ ਦਿਲਜੀਤ ਆਪਣੇ ਲਾਈਵ ਸ਼ੋਅਜ਼ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ।
2/6
ਇਸ ਵਿਚਾਲੇ ਦਿਲਜੀਤ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ, ਇੱਕ ਵਾਰ ਫਿਰ ਤੋਂ ਦਿਲਜੀਤ ਸੰਗੀਤਕਾਰ ਜਾਨੀ ਅਤੇ ਫਿਲਮ ਡਾਇਰੈਕਟਰ ਅਰਵਿੰਦ ਖਹਿਰਾ ਨਾਲ ਨਜ਼ਰ ਆਉਣ ਵਾਲੇ ਹਨ।
3/6
ਜੀ ਹਾਂ, ਦਿਲਜੀਤ ਵੱਲੋ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਜਾਨੀ ਅਤੇ ਅਰਵਿੰਦ ਖਹਿਰਾ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਤਾਂ ਸਾਫ ਹੋ ਗਿਆ ਹੈ ਕਿ ਦਿਲਜੀਤ ਦੋਵਾਂ ਕਲਾਕਾਰ ਨਾਲ ਮਿਲ ਕਿਸੇ ਖਾਸ ਪ੍ਰੋਜੈਕਟ ਉੱਪਰ ਕੰਮ ਕਰ ਰਹੇ ਹਨ।
4/6
ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹੋ ਗਏ ਹਨ, ਆਖਿਰ ਦਿਲਜੀਤ ਸੰਗੀਤਕਾਰ ਜਾਨੀ ਅਤੇ ਡਾਇਰੈਕਟਰ ਅਰਵਿੰਦ ਖਹਿਰਾ ਨਾਲ ਮਿਲ ਕੀ ਲੈ ਕੇ ਪੇਸ਼ ਹੋਣਗੇ।
5/6
ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਕੈਪਸ਼ਨ ਵਿੱਚ DO YOU KNOW.. 😍 IYKYK 😎 ਲਿਖਿਆ ਹੈ।
6/6
ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਦੋਸਤੋਂ ਨਵੇਂ ਗਾਣੇ ਦੀ ਸ਼ੂਟਿੰਗ ਹੋ ਰਹੀ ਹੈ ਵਰਲੀ ਮੁੰਬਈ ਵਿੱਚ, ਗੀਤ ਬਹੁਤ ਸ਼ਾਨਦਾਰ ਹੋਏਗਾ। ਲਵ ਯੂ ਪਾਜ਼ੀ...
Sponsored Links by Taboola