Diljit Dosanjh: ਦਿਲਜੀਤ ਦੋਸਾਂਝ ਨੇ ਅਨੰਤ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਖਿੱਚੀ ਤਿਆਰੀ, ਰਿਹਾਨਾ ਤੋਂ ਬਾਅਦ ਲਗਾਉਣ ਪੁੱਜੇ ਰੌਣਕਾਂ

Diljit Dosanjh On Anant-Radhika Pre-wedding: ਮੁਕੇਸ਼ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਗੁਜਰਾਤ ਦੇ ਜਾਮਨਗਰ ਚ 1 ਮਾਰਚ ਤੋਂ ਸ਼ੁਰੂ ਹੋ ਗਏ ਹਨ।

Diljit Dosanjh On Anant-Radhika Pre-wedding

1/7
ਇਸ ਤਿੰਨ ਰੋਜ਼ਾ ਜਸ਼ਨ ਵਿੱਚ ਜਾਮਨਗਰ ਵਿੱਚ ਦੇਸ਼-ਵਿਦੇਸ਼ ਦੀਆਂ ਵੱਡੀਆਂ ਹਸਤੀਆਂ ਦੇ ਨਾਲ-ਨਾਲ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰੇ ਵੀ ਇਕੱਠੇ ਹੋਏ। ਇਸ ਵਿਚਾਲੇ ਦਿਲਜੀਤ ਦੋਸਾਂਝ ਵੀ ਜਾਮਨਗਰ ਲਈ ਰਵਾਨਾ ਹੋ ਚੁੱਕੇ ਹਨ।
2/7
ਜੀ ਹਾਂ, ਹਾਲੀਵੁੱਡ ਸਟਾਰ ਰਿਹਾਨਾ ਤੋਂ ਬਾਅਦ ਦਿਲਜੀਤ ਦੋਸਾਂਝ ਆਪਣੇ ਪੰਜਾਬੀ ਗੀਤਾਂ ਨਾਲ ਮਸ਼ਹੂਰ ਹਸਤੀਆਂ ਦਾ ਮਨੋਰੰਜਨ ਕਰਦੇ ਹੋਏ ਵਿਖਾਈ ਦੇਣਗੇ।
3/7
ਦੱਸ ਦੇਈਏ ਕਿ ਦਿਲਜੀਤ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਕਲਾਕਾਰ ਅਨੰਤ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਨਿਕਲ ਚੁੱਕੇ ਹਨ।
4/7
ਇਸ ਦੌਰਾਨ ਉਨ੍ਹਾਂ ਨੂੰ ਚਿੱਟੇ ਰੰਗ ਦੇ ਕੁੜਤੇ ਪੰਜਾਮੇ ਵਿੱਚ ਵੇਖਿਆ ਗਿਆ। ਇੱਕ ਵਾਰ ਫਿਰ ਤੋਂ ਕਲਾਕਾਰ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ।
5/7
ਦੱਸ ਦੇਈਏ ਕਿ ਦਿਲਜੀਤ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਨਾ ਸਿਰਫ ਪੰਜਾਬੀ, ਹਿੰਦੀ ਬਲਕਿ ਹਾਲੀਵੁੱਡ ਇੰਡਸਟਰੀ ਤੱਕ ਨਾਂਅ ਕਮਾ ਲਿਆ ਹੈ।
6/7
ਇਸ ਵਿਚਾਲੇ ਦੋਸਾਂਝਾਵਾਲੇ ਦਾ ਇਸ ਜਸ਼ਨ ਦਾ ਹਿੱਸਾ ਬਣਨਾ ਪੰਜਾਬੀਆਂ ਲਈ ਵੀ ਸ਼ਾਨ ਦੀ ਗੱਲ ਹੈ।
7/7
ਫਿਲਹਾਲ ਰਿਹਾਨਾ ਤੋਂ ਬਾਅਦ ਦਿਲਜੀਤ ਇੰਡਸਟਰੀ ਦੀਆਂ ਹਸਤੀਆਂ ਨੂੰ ਕਿਵੇਂ ਦੀਵਾਨਾ ਬਣਾਉਂਦੇ ਹਨ, ਇਹ ਵੇਖਣਾ ਬੇਹੱਦ ਦਿਲਚਸਪ ਰਹੇਗਾ।
Sponsored Links by Taboola