Karan Aujla: ਕਰਨ ਔਜਲਾ ਕਾਰਨ ਚਮਕਿਆ ਦਿਲਜੀਤ ਦੋਸਾਂਝ ਦਾ ਨਾਂਅ, ਇਸ ਗੀਤ ਨੇ ਦੁਨੀਆ ਭਰ 'ਚ ਮਚਾਇਆ ਤਹਿਲਕਾ
ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ। ਇਸ ਤੋਂ ਬਾਅਦ ਹੀ ਦਿਲਜੀਤ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ।
Download ABP Live App and Watch All Latest Videos
View In Appਦਰਅਸਲ, ਇੱਕ ਵਾਰ ਫਿਰ ਤੋਂ ਦਿਲਜੀਤ ਆਪਣੀ ਐਲਬਮ 'GOAT' ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਖਾਸ ਗੱਲ ਇਹ ਹੈ ਕਿ ਇਸ ਐਲਬਮ ਦੇ ਗੀਤ ਗੋਟ ਨੂੰ ਇਸ ਸਾਲ ਯਾਨਿ 2023 ਵਿੱਚ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ।
ਅਸਲ, ਵਿੱਚ ਦਿਲਜੀਤ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਡੂੰਘਾ ਪਿਆਰ ਮਿਲ ਰਿਹਾ ਹੈ। 29 ਜੁਲਾਈ 2020 ਵਿੱਚ ਰਿਲੀਜ਼ ਹੋਈ ਇਸ ਐਲਬਮ ਦਾ ਗੀਤ ਗੋਟ ਹਰ ਪਾਸੇ ਛਾਇਆ ਹੋਇਆ ਹੈ।
ਇਸ ਗੀਤ ਨੂੰ ਪੰਜਾਬੀ ਗਾਇਕ ਕਰਨ ਔਜਲਾ ਨੇ ਲਿਖਿਆ ਹੈ, ਅਤੇ ਦਿਲਜੀਤ ਵੱਲੋਂ ਆਪਣਾ ਸੁਰੀਲੀ ਆਵਾਜ਼ ਦਿੱਤੀ ਗਈ ਹੈ। ਇਸ ਧਮਾਕੇਦਾਰ ਗੀਤ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਇਸ ਗੀਤ ਨੇ Spotify 'ਤੇ 15 ਮਿਲੀਅਨ ਪਾਰ ਕਰ ਹਰ ਕਿਸੇ ਨੂੰ ਪਛਾੜ ਦਿੱਤਾ ਹੈ। ਵੇਖੋ Sirf Panjabiyat ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਇਹ ਪੋਸਟ।
ਕਾਬਿਲੇਗ਼ੋਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਨੇ ਆਪਣਾ ਕਰੀਅਰ ਗਾਇਕ ਵਜੋਂ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਗਾਇਕ ਬਣ ਖੂਬ ਨਾਮ ਕਮਾਇਆ ਅਤੇ ਐਕਟਰ ਬਣ ਕੇ ਵੀ ਸਭ ਦਾ ਦਿਲ ਜਿੱਤਿਆ ਹੈ।
ਹਾਲ ਹੀ 'ਚ ਦਿਲਜੀਤ ਦੀ ਐਲਬਮ 'ਗੋਸਟ' ਰਿਲੀਜ਼ ਹੋਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਿਲਿਆ। ਇਸ ਦੇ ਨਾਲ ਨਾਲ ਦਿਲਜੀਤ ਦਾ ਸੀਆ ਨਾਲ ਨਵਾਂ ਗਾਣਾ ਪੂਰੇ ਦੇਸ਼ ਭਰ 'ਚ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਤੋ ਇਲਾਵਾ ਆਪਣੇ ਵਰਲਡ ਟੂਰ ਦੇ ਚੱਲਦੇ ਹਰ ਪਾਸੇ ਛਾਏ ਰਹਿੰਦੇ ਹਨ।