Diljit Dosanjh: ਦਿਲਜੀਤ ਦੋਸਾਂਝ ਨੇ ਬੋਧੀ ਭਿਕਸ਼ੂਆਂ ਨਾਲ ਕੀਤੀ ਮੁਲਾਕਾਤ, ਸਕੂਨ ਭਰੇ ਪਲਾਂ ਨੂੰ ਫੈਨਜ਼ ਨਾਲ ਕੀਤਾ ਸਾਂਝਾ
Diljit Dosanjh visits monastery in Kinnaur: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਛੁੱਟੀਆਂ ਦਾ ਆਨੰਦ ਲੈ ਰਹੇ ਹਨ।
Continues below advertisement
Diljit Dosanjh visits monastery in Kinnaur
Continues below advertisement
1/8
ਇਸ ਦੌਰਾਨ ਪੰਜਾਬੀ ਕਲਾਕਾਰ ਆਪਣੇ ਮਸਤੀ ਭਰੇ ਪਲਾਂ ਨੂੰ ਪ੍ਰਸ਼ੰਸਕਾਂ ਨਾਲ ਲਗਾਤਾਰ ਸ਼ੇਅਰ ਕਰ ਰਿਹਾ ਹੈ। ਦਿਲਜੀਤ ਨੇ ਆਪਣੇ ਟ੍ਰਿਪ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/8
ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚ ਉਹ ਬੋਧੀ ਭਿਕਸ਼ੂਆਂ ਨਾਲ ਸਮਾਂ ਬਿਤਾਉਂਦੇ ਹੋਏ ਅਤੇ ਪ੍ਰਸ਼ੰਸਕਾਂ ਨਾਲ ਗੀਤ ਗਾਉਂਦੇ ਨਜ਼ਰ ਆ ਰਹੇ ਹਨ।
3/8
ਦਿਲਜੀਤ ਆਪਣੇ ਦੋਸਤਾਂ ਨਾਲ ਬਰਫੀਲੀ ਪਹਾੜੀ 'ਤੇ ਮਸਤੀ ਕਰਦੇ ਵੀ ਵਿਖਾਈ ਦਿੱਤੇ। ਦਿਲਜੀਤ ਦੇ ਵੀਡੀਓਜ਼ ਅਤੇ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
4/8
ਦਿਲਜੀਤ ਦੋਸਾਂਝ ਬਰਫ਼ ਦੀਆਂ ਵਾਦੀਆਂ ਵਿੱਚ ਬਾਹਾਂ ਫੈਲਾ ਕੇ ਪੋਜ਼ ਦਿੰਦੇ ਹੋਏ ਵੀ ਨਜ਼ਰ ਆਏ। ਦੋਸਾਂਝਾਵਾਲੇ ਨੇ ਆਪਣੀ ਯਾਤਰਾ ਦੌਰਾਨ ਇੱਕ ਬੋਧੀ ਮੱਠ ਦਾ ਵੀ ਦੌਰਾ ਕੀਤਾ।
5/8
ਇਸ ਦੌਰਾਨ ਦਿਲਜੀਤ ਇੱਕ ਸਥਾਨਕ ਔਰਤ ਨਾਲ ਚਾਹ ਪੀਂਦੇ ਹੋਏ ਵੀ ਵੇਖੇ ਗਏ।
Continues below advertisement
6/8
ਦੱਸ ਦੇਈਏ ਕਿ ਇਸ ਦੌਰਾਨ ਦਿਲਜੀਤ ਦੋਸਾਂਝ ਨੇ ਇੱਕ ਨੌਜਵਾਨ ਸੰਨਿਆਸੀ ਨੂੰ ਆਪਣੀ ਸਵੈਟ-ਸ਼ਰਟ ਗਿਫਟ ਕੀਤੀ।
7/8
ਬੋਧੀ ਭਿਕਸ਼ੂਆਂ ਨੇ ਦਿਲਜੀਤ ਨੂੰ ਇੱਕ ਸ਼ਾਲ ਅਤੇ ਪੇਂਟਿੰਗ ਭੇਂਟ ਕੀਤੀ। ਇਸ ਮੁਲਾਕਾਤ ਦੀਆਂ ਕਈ ਤਸਵੀਰਾਂ ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਹਨ।
8/8
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਰੰਨਾ 'ਚ ਧੰਨਾ, ਅਮਰ ਸਿੰਘ ਚਮਕੀਲਾ ਸਣੇ ਹੋਣ ਕਈ ਵੱਡੇ ਪ੍ਰੋਜੈਕਟਸ ਵਿੱਚ ਨਜ਼ਰ ਆਉਣ ਵਾਲੇ ਹਨ। ਜਿਨ੍ਹਾਂ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
Published at : 14 Mar 2024 07:20 AM (IST)