Inderjit Nikku: ਇੰਦਰਜੀਤ ਨਿੱਕੂ ਨੇ ਵਿਵਾਦਾਂ ਵਿਚਾਲੇ ਸਾਂਝੀ ਕੀਤੀ ਪੋਸਟ, ਬੋਲੇ- 'ਆਪਾ ਅਰਦਾਸ ਕਰੀਏ...'
ਹਾਲਾਂਕਿ ਇਸ ਤੋਂ ਬਾਅਦ ਨਿੱਕੂ ਲਗਾਤਾਰ ਚਰਚਾ ਵਿੱਚ ਹਨ। ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਇੰਦਰਜੀਤ ਨਿੱਕੂ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਪੰਜਾਬ ਵਿੱਚ ਪਈ ਭਾਰੀ ਬਾਰਿਸ਼ ਤੋਂ ਬਾਅਦ ਹੋਏ ਨੁਕਸਾਨ ਉੱਪਰ ਚਿੰਤਾ ਜਤਾਈ ਹੈ।
Download ABP Live App and Watch All Latest Videos
View In Appਦਰਅਸਲ, ਇੰਦਰਜੀਤ ਨਿੱਕੂ ਨੇ ਪਾਣੀ ਨਾਲ ਭਰੇ ਇੱਕ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਤੇਰੀਆਂ ਕੁਦਰਤਾਂ ਦੇ ਤੂੰ ਰੰਗ ਜਾਣਦਾ ...
ਕਲਾਕਾਰ ਨੇ ਅੱਗੇ ਲਿਖਦੇ ਹੋਏ ਕਿਹਾ ਅੱਜ ਪੰਜਾਬ ਤੇ ਉਹਦੇ ਨਾਲ ਲੱਗਦੇ ਇਲਾਕੇ ਭਾਰੀ ਬਾਰਿਸ਼ ਕਾਰਨ ਕੁਦਰਤ ਦੀ ਮਾਰ ਹੇਠ ਆਏ ਨੇ ਸੋ ਆਉ ਆਪਾਂ ਅਰਦਾਸ ਕਰੀਏ ਕਿ ਪਰਮਾਤਮਾ ਜਲਦੀ ਹਾਲਾਤ ਠੀਕ ਕਰੇ ਤੇ ਅਸੀ ਵੀ ਜਿਨਾ ਹੋ ਸਕਦਾ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ ਤੇ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦਾ ਸਹਾਰਾ ਬਣੀਏ...
ਹਾਲਾਂਕਿ ਇੰਦਰਜੀਤ ਨਿੱਕੂ ਦੀ ਇਸ ਪੋਸਟ ਤੋਂ ਬਾਅਦ ਵੀ ਕਲਾਕਾਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਆਪਣੇ ਬਾਬੇ ਨੂੰ ਕਹਿ ਕੇ ਮੀਂਹ ਰੁਕਵਾਦੇ...
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਬਾਬੇ ਕੋਲ ਜਾ ਹੁਣ ਜਿਹਦੇ ਥੱਲੇ ਲੱਗਾ ਸੀ ਕੁਝ ਦਿਨ ਪਹਿਲਾਂ... ਇੱਕ ਹੋਰ ਨੇ ਤੰਜ ਕੱਸਦੇ ਹੋਏ ਕਿਹਾ ਪੱਗ ਲਾ ਕੇ ਰੱਖਦੇ, ਪੱਗ ਨੂੰ ਬਦਨਾਮ ਕਰਦਾ ਫਿਰਦਾ...
ਇਸਦੇ ਨਾਲ ਹੀ ਪੰਜਾਬੀ ਕਲਾਕਾਰ ਨਿੱਕੂ ਦੇ ਫੈਨਜ਼ ਵੱਲੋਂ ਉਨ੍ਹਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮੈਨੂੰ ਬਾਈ ਇੰਦਰਜੀਤ ਨਿੱਕੂ ਤੇ ਕਮੈਂਟ ਪੜ੍ਹਕੇ ਬੜਾ ਦੁੱਖ ਲੱਗਾ ਕਿ ਤੁਸੀਂ ਧਰਮ ਦੇ ਨਾਮ ਤੇ ਵੰਡੀਆ ਪਾਉਣ ਵਾਲਿਓ ਲੋਕ ਓ...
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਇੰਦਰਜੀਤ ਨਿੱਕੂ ਬਾਬਾ ਬਾਗੇਸ਼ਵਰ ਧਾਮ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਨਿੱਕੂ ਵੱਲੋਂ ਇਸ ਮਾਮਲੇ ਉੱਪਰ ਦੋਬਾਰਾ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਹੈ।