Jasmine Sandlas: ਗਾਇਕਾ ਜੈਸਮੀਨ ਸੈਂਡਲਾਸ ਦਾ ਗੀਤ Jhumka ਰਿਲੀਜ਼...ਤੁਹਾਨੂੰ ਕਿਵੇਂ ਦਾ ਲੱਗਿਆ?

Jasmine Sandlas New Song: ਗਾਇਕਾ ਜੈਸਮੀਨ ਸੈਂਡਲਾਸ ਜੋ ਕਿ ਇੱਕ ਵਾਰ ਫਿਰ ਆਪਣੀ ਮਿੱਠੀ ਜਿਹੀ ਆਵਾਜ਼ ਵਿੱਚ ਨਵਾਂ ਗੀਤ ਲੈ ਕੇ ਆਈ ਹੈ। ਇਸ ਗੀਤ ਤੋਂ ਵੀ ਗਾਇਕਾ ਨੂੰ ਕਾਫੀ ਉਮੀਦਾਂ ਹਨ।

image source twitter

1/6
ਪੰਜਾਬੀ ਗਾਇਕ ਜੈਸਮੀਨ ਸੈਂਡਲਾਸ ਦਾ ਗੀਤ ਝੂਮਕਾ (Jhumka ) ਰਿਲੀਜ਼ ਹੋ ਚੁੱਕਿਆ ਹੈ। ਇੱਕ ਵਾਰ ਫਿਰ ਤੋਂ ਜੈਸਮੀਨ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਿੱਚ ਕਾਮਯਾਬ ਹੋ ਰਿਹਾ ਹੈ।
2/6
ਖਾਸ ਗੱਲ ਇਹ ਹੈ ਕਿ ਜੈਸਮੀਨ ਆਪਣੇ ਨਵੇਂ ਗੀਤ ਵਿੱਚ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਵਿਖਾਈ ਦੇ ਰਹੀ ਹੈ। ਉਸਦਾ ਇਹ ਅੰਦਾਜ਼ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਦੱਸ ਦੇਈਏ ਕਿ ਜੈਸਮੀਨ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਗਾਣੇ ਦੇ ਮਿਊਜ਼ਿਕ ਵੀਡੀਓ ਉੱਤੇ ਹੁਣ ਤੱਕ 1.8 ਮਿਲੀਅਨ ਵਿਊਜ਼ ਆ ਚੁੱਕੇ ਹਨ। 
3/6
ਆਪਣੇ ਗੀਤਾਂ ਤੋਂ ਇਲਾਵਾ ਜੈਸਮੀਨ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਦਾ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਜੈਸਮੀਨ ਦਾ ਇੱਕ ਲਾਈਵ ਪ੍ਰੋਗਰਾਮ ਸੀ। ਇੱਥੇ ਹੀ ਗਾਇਕਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਦੋਂ ਉਹ ਅਮਰੀਕਾ ਤੋਂ ਦਿੱਲੀ ਏਅਰਪੋਰਟ ਪਹੁੰਚੀ ਤਾਂ ਉਹਨਾਂ ਨੂੰ ਧਮਕੀ ਭਰੇ ਫੋਨ ਆਏ। ਇਸਦੇ ਨਾਲ ਹੀ ਦਿੱਲੀ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ। 
4/6
ਪੁਲਿਸ ਸੂਤਰਾਂ ਮੁਤਾਬਕ ਜੈਸਮੀਨ ਨੂੰ ਕਰੀਬ 10 ਤੋਂ 12 ਕਾਲਾਂ ਆਈਆਂ। ਇਸ ਦੌਰਾਨ ਕਾਫੀ ਬਦਸਲੂਕੀ ਵੀ ਕੀਤੀ ਗਈ। ਧਮਕੀ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਮੈਂਬਰ ਹਾਂ।
5/6
ਫਿਲਹਾਲ ਇਨ੍ਹਾਂ ਸਭ ਖਬਰਾਂ ਵਿਚਾਲੇ ਜੈਸਮੀਨ ਆਪਣੇ ਨਵੇਂ ਗੀਤ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ AM Fankaar ਨੇ ਕਲਮਬੱਧ ਕੀਤੇ ਗਏ ਹਨ ਅਤੇ ਮਿਊਜ਼ਿਕ Dr Zeus ਨੇ ਦਿੱਤਾ ਹੈ। 
6/6
ਜੈਸਮੀਨ ਸੈਂਡਲਾਸ ਪੰਜਾਬੀ ਮਿਊਜ਼ਕ ਜਗਤ ਚ ਕਾਫੀ ਸਰਗਰਮ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੀ ਹੈ। ਪੰਜਾਬੀ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। 
Sponsored Links by Taboola