Karan Aujla: ਪੰਜਾਬੀ ਗਾਇਕ ਕਰਨ ਔਜਲਾ ਪੁੱਜੇ ਮੁੰਬਈ, ਸਖ਼ਤ ਸੁਰੱਖਿਆ ਵਿਚਾਲੇ ਫੈਨਜ਼ ਨਾਲ ਕਰਵਾਈ ਸੈਲਫੀ
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਗਾਇਕ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਨ੍ਹਾਂ ਦੀ ਪ੍ਰਸਿੱਧੀ ਦਾ ਜਲਵਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਸਿਰਫ ਪੰਜਾਬੀ ਹੀ ਨਹੀਂ ਬਲਕਿ ਹਿੰਦੀ ਸਿਨੇਮਾ ਜਗਤ ਵਿੱਚ ਵੀ ਕਰਨ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
Download ABP Live App and Watch All Latest Videos
View In Appਇਸ ਵਿਚਾਲੇ ਹੀ ਪੰਜਾਬੀ ਗਾਇਕ ਕਰਨ ਔਜਲਾ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ ਹੈ। ਉਨ੍ਹਾਂ ਦੇ ਮੁੰਬਈ ਪਹੁੰਚਣ ਤੇ ਪ੍ਰਸ਼ੰਸਕਾਂ ਵੱਲੋਂ ਵੀ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਕਰਨ ਔਜਲਾ ਸਖ਼ਤ ਸੁਰੱਖਿਆ ਵਿਚਾਲੇ ਮੁੰਬਈ ਪੁੱਜੇ। ਇਸ ਗੱਲ ਤੋਂ ਸ਼ਾਇਦ ਤੁਸੀ ਜਾਣੂ ਹੀ ਹੋਵੋਗੇ ਕਿ ਧਮਕੀਆਂ ਵਿਚਾਲੇ ਪੰਜਾਬੀ ਗਾਇਕ ਨੂੰ ਇੰਨੀ ਸਖ਼ਤ ਸੁਰੱਖਿਆ ਦਿੱਤੀ ਗਈ ਹੈ।
ਪੰਜਾਬੀ ਕਲਾਕਾਰ ਕਰਨ ਔਜਲਾ ਮੁੰਬਈ ’ਚ ਆਪਣੇ ਐਲਬਮ ਕੰਸਰਟ ਲਈ ਪੁੱਜੇ। ਮੁੰਬਈ ਏਅਰਪੋਰਟ ’ਤੇ ਕਰਨ ਔਜਲਾ ਨੂੰ ਬਲੈਕ ਆਊਟਫਿੱਟ ’ਚ ਦੇਖਿਆ ਗਿਆ। ਇਸ ਦੌਰਾਨ ਕਰਨ ਔਜਲਾ ਨੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ।
ਵਰਕਫਰੰਟ ਦੀ ਗੱਲ਼ ਕਰਿਏ ਤਾਂ ਹਾਲ ਹੀ ਵਿੱਚ ਕਰਨ ਔਜਲਾ ਦਾ ਰੈਪਰ ਡਿਵਾਈਨ ਨਾਲ ‘100 ਮਿਲੀਅਨ’ ਗੀਤ ਰਿਲੀਜ਼ ਹੋਇਆ ਸੀ। ਡਿਵਾਈਨ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਸ ਤੋਂ ਪਹਿਲਾਂ ਕਰਨ ਔਜਲਾ ਆਪਣੀ ਐਲਬਮ ‘ਮੇਕਿੰਗ ਮੈਮਰੀਜ਼’ ਕਾਰਨ ਸੁਰਖ਼ੀਆਂ ’ਚ ਰਹੇ ਸਨ। ਮੇਕਿੰਗ ਮੈਮਰੀਜ਼’ ਐਲਬਮ ਦੇ ਹਰ ਗੀਤ ਨੂੰ ਕਰਨ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਹੁਣ ਪ੍ਰਸ਼ੰਸਕ ਉਸ ਦੀ ਨਵੀਂ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ।