Kaur B: ਗਾਇਕਾ ਕੌਰ ਬੀ ਦਾ ਹਰ ਪਾਸੇ ਜਲਵਾ, ਫੈਨਜ਼ ਕਮੈਂਟ ਕਰ ਬੋਲੇ- 'ਕਿਉਂ ਨਜ਼ਰਾਂ ਲਗਵਾਉਣੀਆਂ...'
Kaur B Pics: ਪੰਜਾਬੀ ਗਾਇਕ ਕੌਰ ਬੀ ਆਪਣੇ ਗੀਤਾਂ ਦੇ ਨਾਲ-ਨਾਲ ਪੰਜਾਬੀ ਸੂਟਾਂ ਦੇ ਲੁੱਕ ਦੇ ਚਲਦਿਆਂ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ।
Kaur B
1/7
ਇੱਕ ਵਾਰ ਫਿਰ ਤੋਂ ਕੌਰ ਬੀ ਆਪਣੇ ਖੂਬਸੂਰਤ ਅੰਦਾਜ਼ ਦੇ ਚਲਦਿਆਂ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਕਈ ਸ਼ਾਨਦਾਰ ਤਸਵੀਰਾ ਸ਼ੇਅਰ ਕੀਤੀਆਂ ਹਨ।
2/7
ਇਨ੍ਹਾਂ ਤਸਵੀਰਾਂ ਵਿੱਚ ਕੌਰ ਬੀ ਨੀਲੇ ਰੰਗ ਦੇ ਸੂਟ ਵਿੱਚ ਕਾਇਲ ਕਰਨ ਵਾਲੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ। ਕੌਰ ਬੀ ਦੀਆਂ ਇਨ੍ਹਾ ਅਦਾਵਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਰਹੇ ਹਨ।
3/7
ਕੌਰ ਬੀ ਨੇ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਖੰਡ ਦੇ ਖਡੌਣੇ ਵਰਗੀਏ ਕੁੜੀਏ....💎... ਇਸ ਤੋਂ ਇਲਾਵਾ ਹੋਰ ਤਸਵੀਰਾਂ ਸ਼ੇਅਰ ਕਰਦੇ ਹੋਏ ਗਾਇਕਾ ਨੇ ਲਿਖਿਆ, ਵੇ ਤੂੰ ਜੱਟੀ ਨੂੰ ਵਿਗਾੜੇ ਗਾ ਸ਼ੌਕੀਨਾ...💙...
4/7
ਪੰਜਾਬੀ ਗਾਇਕਾ ਦੀਆਂ ਤਸਵੀਰਾਂ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਜੀ ਉਹ ਕੌਣ ਆ ਜੋ ਜੱਟੀ ਨੂੰ ਵਿਗਾੜੇਗਾ ਦੱਸੋ...
5/7
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਸੋਹਣੇ ਲੱਗਦੇ ਓ... ਇਸਦੇ ਨਾਲ ਹੀ ਪ੍ਰਸ਼ੰਸਕ ਲਗਾਤਾਰ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ।
6/7
ਵਰਕਫਰੰਟ ਦੀ ਗੱਲ ਕਰਿਏ ਤਾਂ ਕੌਰ ਬੀ ਈਪੀ Unbeatable ਦਾ ਐਲਾਨ ਕੀਤਾ। ਹਾਲਾਂਕਿ ਗਾਇਕਾ ਵੱਲੋਂ ਇਸਦੀ ਰਿਲੀਜ਼ ਡੇਟ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ।
7/7
ਫਿਲਹਾਲ ਕੌਰ ਬੀ ਦੀ ਈਪੀ ਅਨਸਟੋਪੈਬਲ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿਉਂਕਿ ਪੋਸਟਰ ਵੇਖਣ ਤੋਂ ਬਾਅਦ ਉਨ੍ਹਾਂ ਨੂੰ ਇਹ ਅੰਦਾਜ਼ਾ ਹੋ ਗਿਆ ਹੈ, ਕਿ ਗਾਇਕਾ ਕੁਝ ਖਾਸ ਲੈ ਕੇ ਪੇਸ਼ ਹੋਏਗੀ।
Published at : 18 Apr 2024 08:36 AM (IST)