Punjabi Singer Ninja: ਪੰਜਾਬੀ ਗਾਇਕ ਨਿੰਜਾ ਦਾ ਨਵਾਂ ਲੁੱਕ ਚਰਚਾ 'ਚ, ਫੈਨਜ਼ ਨੇ ਰੈਪਰ ਬਾਦਸ਼ਾਹ ਨਾਲ ਕੀਤਾ Compare
Punjabi Singer Ninja New Look: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਮਿਊਜ਼ਿਕ ਇੰਡਸਟਰੀ ਦੇ ਟੌਪ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ।
Punjabi Singer Ninja New Look
1/7
ਦੱਸ ਦੇਈਏ ਕਿ ਕਲਾਕਾਰ ਆਪਣੇ ਗੀਤਾਂ ਦੇ ਨਾਲ-ਨਾਲ ਘੈਂਟ ਲੁੱਕ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੇ ਹਨ।
2/7
ਪੰਜਾਬੀ ਗਾਇਕ ਨਿੰਜਾ ਇਨ੍ਹੀਂ ਦਿਨੀਂ ਆਪਣੀ ਨਵੀਂ ਲੁੱਕ ਦੇ ਚੱਲਦੇ ਚਰਚਾ ਵਿੱਚ ਹਨ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
3/7
ਦਰਅਸਲ, ਨਿੰਜਾ ਆਪਣੀ ਨਵੀਂ ਲੁੱਕ ਵਿੱਚ ਰੈਪਰ ਬਾਦਸ਼ਾਹ ਵਾਂਗ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਦੀ ਤੁਲਨਾ ਬਾਦਸ਼ਾਹ ਨਾਲ ਕੀਤੀ ਜਾ ਰਹੀ ਹੈ।
4/7
ਨਿੰਜਾ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਨਵੇਂ ਲੁੱਕ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ ਉੱਪਰ ਪ੍ਰਸ਼ੰਸਕ ਲਗਾਤਾਰ ਆਪਣਾ ਪਿਆਰ ਬਰਸਾ ਰਹੇ ਹਨ।
5/7
ਨਿੰਜਾ ਦੀਆਂ ਸ਼ਾਨਦਾਰ ਤਸਵੀਰਾਂ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਹੌਲੀ-ਹੌਲੀ ਬਾਦਸ਼ਾਹ ਬਣ ਜਾਣਾ ਬਾਬਾ ਜੀ...
6/7
ਇਸ ਤੋਂ ਇਲਾਵਾ ਨਿੰਜਾ ਦੀਆਂ ਤਸਵੀਰਾਂ ਉੱਪਰ ਫੈਨਜ਼ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, ਘੈਂਟ ਲੁੱਕ...
7/7
ਵਰਕਫਰੰਟ ਦੀ ਗੱਲ ਕਰਿਏ ਤਾਂ ਨਿੰਜਾ ਜਲਦ ਹੀ No Boundaries ਕੰਨਸਰਟ ਵਿੱਚ ਦਿਖਾਈ ਦੇਣਗੇ। ਇਸ ਦੌਰਾਨ ਪਾਕਿਸਤਾਨੀ ਗਾਇਕ ਬਿਲਾਲ ਸਈਦ ਵੀ ਉਨ੍ਹਾਂ ਨਾਲ ਨਜ਼ਰ ਆਉਣਗੇ।
Published at : 20 Jun 2023 08:46 AM (IST)