Simran Kaur Dhadli: ਬੀਬੀ ਜੀ ਚੁੰਨੀਆਂ ਨਹੀਂ ਲੱਭੀਆਂ ਇੱਕ ਗਾਣੇ ਪਿੱਛੋਂ...? ਸਿਮਰਨ ਕੌਰ ਧਾਂਦਲੀ ਨੇ ਟ੍ਰੋਲ ਕਰਨ ਵਾਲੇ ਦੀ ਇੰਝ ਕੀਤੀ ਬੋਲਤੀ ਬੰਦ

Simran Kaur Dhadli On Trollers: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਧਾਂਦਲੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਸਿਮਰਨ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ

Simran Kaur Dhadli On Trollers

1/6
ਆਪਣੇ ਗੀਤਾਂ ਵਿੱਚ ਸੱਚਾਈ ਬਿਆਨ ਕਰਨ ਵਾਲੀ ਗਾਇਕਾ ਕਿਸੇ ਸਾਹਮਣੇ ਆਪਣੀ ਗੱਲ ਰੱਖਣ ਤੋਂ ਨਹੀਂ ਡਰਦੀ। ਹਾਲ ਹੀ ਵਿੱਚ ਵੀ ਕੁਝ ਅਜਿਹਾ ਹੀ ਹੋਇਆ। ਦਰਅਸਲ, ਇੱਕ ਯੂਜ਼ਰ ਵੱਲ਼ੋਂ ਧਾਂਦਲੀ ਬਾਰੇ ਅਜਿਹਾ ਕਮੈਂਟ ਕੀਤਾ ਗਿਆ, ਜਿਸ ਤੋਂ ਬਾਅਦ ਉਹ ਚੁੱਪ ਨਹੀਂ ਰਹੀ।
2/6
ਦਰਅਸਲ, ਇੱਕ ਯੂਜ਼ਰ ਨੇ ਗਾਇਕਾ ਸਿਮਰਨ ਕੌਰ ਧਾਂਦਲੀ ਦੀ ਤਸਵੀਰ ਉੱਪਰ ਕਮੈਂਟ ਕਰ ਲਿਖਿਆ, ਬੀਬੀ ਜੀ ਚੁੰਨੀਆਂ ਨਹੀਂ ਲੱਭੀਆਂ ਇੱਕ ਗਾਣੇ ਪਿੱਛੋਂ...? ਜਿਸ ਤੋਂ ਬਾਅਦ ਗਾਇਕਾ ਵੀ ਚੁੱਪ ਨਹੀਂ ਰਹੀਂ ਉਨ੍ਹਾਂ ਯੂਜ਼ਰ ਨੂੰ ਆਪਣੀਆਂ ਗੱਲਾਂ ਨਾਲ ਨਾ ਸਿਰਫ ਚੁੱਪ ਕਰਵਾਇਆ ਬਲਕਿ ਅਜਿਹਾ ਜਵਾਬ ਦਿੱਤਾ ਕੀ ਉਸਦੀ ਬੋਲਤੀ ਹੀ ਬੰਦ ਹੋ ਗਈ।
3/6
ਗਾਇਕਾ ਨੇ ਲਿਖਦੇ ਹੋਏ ਕਿਹਾ ਇਹਨਾਂ ਟਿੱਚਰਾਂ ਦੇ ਜਵਾਬ ਮੈਂ ਲੰਗੌੜਾਂ ਨੂੰ ਕਦੇ ਦਏ ਨੀ ਪਰ ਜੇ ਬੀਬੀ ਦੇ ਨਾਲ਼ ਤੂੰ ਜੀ ਲਾਇਆ ਤਾਂ ਦੇ ਦਿੰਦੀ ਹਾਂ ਜਵਾਬ ਮੈਂ ਕੋਈ ਗੱਲ ਨਹੀਂ.. ਵੈਸੇ ਤਾਂ ਸਬ ਜਾਣਦੇ ਹੀ ਨੇਂ ਮੇਰੀ ਜ਼ਿੰਦਗੀ ਵਿੱਚ ਚੁੰਨੀ ਦੇ ਕੀ ਮਾਇਨੇ ਨੇਂ ਪਰ ਤੇਰੀ ਸੋਚ ਉੱਥੇ ਤਕ ਨਾ ਪੁਹੰਚਣ ਕਾਰਨ ਮੈਂ ਦੱਸਦੀ ਹਾਂ ਕਿ ਮੇਰੀ ਚੁੰਨੀ ਤੈਨੂੰ ਉਸ ਦਿਨ ਦਿਸੁ ਜਿਸ ਦਿਨ ਤੂੰ ਕੁੜਤੇ ਪਜਾਮੇ ਤੇ ਚਾਦਰੇ ਲਾਵੇਂਗਾ ਤੇ ਵਿਰਾਸਤ ਦਾ ਮਸੀਹਾ ਬਣਕੇ ਆਹ ਜਿਹੜਾ ਅੰਗਰੇਜ਼ੀ ਬਾਣਾ ਤੂੰ ਹਰ ਫ਼ੋਟੋ ਚ ਪਾਇਆ ਹੋਇਆ ਇਸਨੂੰ ਤਿਆਗ ਦਵੇਂਗਾ ਨਾਲ਼ੇ ਇਹਨੂੰ ਸਿਰਫ਼ ਮੇਰਾ ਜਵਾਬ ਨਾ ਸਮਝੀਂ ਇਹ ਮੇਰਾ ਚੈਂਲੇਂਜ ਹੈ ਤੈਨੂੰ...
4/6
ਦੱਸ ਦੇਈਏ ਕਿ ਸਿਮਰਨ ਕੌਰ ਧਾਂਦਲੀ ਦੇ ਇਸ ਜਵਾਬ ਤੋਂ ਬਾਅਦ ਹੋਰ ਪ੍ਰਸ਼ੰਸਕ ਵੀ ਗਾਇਕਾ ਦੇ ਸਮਰਥਨ ਵਿੱਚ ਬੋਲ ਰਹੇ ਹਨ। ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਭੈਣੇ ਤੇਰੇ ਨਾਲ ਪੰਗਾ ਲੈਕੇ ਮਰਨਾ ਕਿਸੇ ਨੇ ...
5/6
ਇੱਕ ਹੋਰ ਨੇ ਲਿਖਿਆ ਬਿਕਰਜੀਤ ਬਿਕਰ ਉਏ ਤੇਰੀ ਢਡਰੀਆ ਵਾਲੀ ਭਰਜਾਈ ਵਾਹਵਾ ਚੁੰਨੀਆ ਸਾਂਭੀ ਫਿਰਦੀ ਉਹਦੇ ਤੋ ਲੈ ਲਾ ਇਕ ਅਧੀ ਹੈਗਾ ਤਾ ਤੂੰ ਵੀ ਜਨਾਨਾ ਜਿਹਾ...
6/6
ਸਿਮਰਨ ਕੌਰ 'ਰਿਐਲਿਟੀ ਚੈਕ', 'ਪੁਠੀ ਮੱਤ' ਅਤੇ 'ਨੋਟਾਂ ਵਾਲੀ ਧੌਂਸ' ਵਿੱਚ ਦਮਦਾਰ ਬੋਲਾਂ ਅਤੇ ਗਾਇਕੀ ਨਾਲ ਇਹ ਪ੍ਰਸਿੱਧੀ ਵੱਲ ਵਧੀ, ਇਸ ਤੋਂ ਬਾਅਦ ਉਸਨੇ ਪੰਜਾਬੀਆਂ ਵਿੱਚ ਖੂਬ ਨਾਂਅ ਕਮਾਇਆ।
Sponsored Links by Taboola