Diljit Dosanjh: ਦਿਲਜੀਤ ਦੋਸਾਂਝ ਨਾਲ ਕਾਮੇਡੀ ਕਰਦੀ ਨਜ਼ਰ ਆਏਗੀ ਰਣਜੀਤ ਕੌਰ ਭਾਬੀ! ਸਾਹਮਣੇ ਆਈਆਂ ਮੁਲਾਕਾਤ ਦੀਆਂ ਤਸਵੀਰਾਂ

Diljit Dosanjh with Ranjit Kaur Bhabhi: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ।

Diljit Dosanjh with Ranjit Kaur Bhabhi

1/6
ਇਸ ਤੋਂ ਬਾਅਦ ਹੀ ਦਿਲਜੀਤ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ। ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।
2/6
ਅੱਜ ਉਹ ਹਰ ਕਿਸੇ ਦਾ ਪਸੰਦੀਦਾ ਸੁਪਰਸਟਾਰ ਹੈ। ਦੱਸ ਦੇਈਏ ਕਿ ਦਿਲਜੀਤ ਉਨ੍ਹਾਂ ਹਸਤੀਆਂ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਰਹਿੰਦੇ ਹਨ।
3/6
ਇਸ ਵਿਚਾਲੇ ਦਿਲਜੀਤ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਰਣਜੀਤ ਕੌਰ ਭਾਬੀ ਨਾਲ ਵਿਖਾਈ ਦੇ ਰਹੇ ਹਨ।
4/6
ਇਸ ਵੀਡੀਓ ਨੂੰ ਵੇਖ ਕਈ ਪ੍ਰਸ਼ੰਸਕ ਆਪਣਾ ਪਿਆਰ ਲੁੱਟਾ ਰਹੇ ਹਨ। ਰਣਜੀਤ ਕੌਰ ਭਾਬੀ ਅਤੇ ਉਸਦਾ ਪਤੀ ਵੀ ਦਿਲਜੀਤ ਦੀ ਦਰਿਆਦਿਲੀ ਦੀ ਤਾਰੀਫ ਕਰਦੇ ਵਿਖਾਈ ਦੇ ਰਹੇ ਹਨ।
5/6
ਇਸ ਵਿੱਚ ਤੁਸੀ ਵੇਖ ਸਕਦੇ ਹੋ ਕਿ ਦਿਲਜੀਤ ਇਹ ਕਹਿੰਦੇ ਵਿਖਾਈ ਦੇ ਰਹੇ ਹਨ, ਕਿ ਵੱਡੇ-ਵੱਡੇ ਕਲਾਕਾਰ ਇੱਕ ਦੂਜੇ ਨਾਲ ਫੋਟੋ ਨਹੀਂ ਕਰਵਾਉਂਦੇ, ਅਤੇ ਪਾਜ਼ੀ ਕੋਲੋਂ ਸਿੱਖਿਆ ਲੈ ਲਵੋ, ਵੇਖੋ ਕਿਵੇਂ ਹੱਕ ਨਾਲ ਫੋਟੋ ਕਰਵਾਉਂਦੇ ਨੇ... ਦੇਖੋ ਚਾਰ ਦਿਨ ਦੀ ਜ਼ਿੰਦਗੀ ਏ, ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕੀ ਨਈ ਰਹਿਣਾ। ਵੀਡੀਓ ਵਿੱਚ ਅਖੀਰ ਤੇ ਭਾਬੀ ਨੇ ਕੀ ਕਿਹਾ ਵੇਖੋ ਵੀਡੀਓ...
6/6
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੀ ਅਪਕਮਿੰਗ ਫਿਲਮ ਜੱਟ ਐਂਡ ਜੂਲੀਅਟ 3 ਦੀ ਸ਼ੂਟਿੰਗ ਵਿੱਚ ਵਿਅਸਤ ਚੱਲ ਰਹੇ ਹਨ। ਇਸ ਵਿੱਚ ਇੱਕ ਵਾਰ ਫਿਰ ਤੋਂ ਦਿਲਜੀਤ ਨੀਰੂ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰਦੇ ਵਿਖਾਈ ਦੇਣਗੇ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਜੈਸਮੀਨ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆਏਗੀ। ਇਸਦੇ ਨਾਲ ਹੀ ਹਾਲ ਹੀ ਵਿੱਚ ਦਿਲਜੀਤ ਨੇ ਆਪਣੀ ਐਲਬਮ 'GOAT' ਕਰਕੇ ਖੂਬ ਸੁਰਖੀਆਂ ਬਟੋਰੀਆਂ। ਇਸਦੀ ਖਾਸ ਗੱਲ ਇਹ ਹੈ ਕਿ ਇਸ ਐਲਬਮ ਦੇ ਗੀਤ ਗੋਟ ਨੂੰ ਇਸ ਸਾਲ ਯਾਨਿ 2023 ਵਿੱਚ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ। ਇਸ ਨੂੰ ਕਰੀਬ 15 ਮਿਲੀਅਨ ਤੋਂ ਵੱਧ ਲੋਕਾਂ ਨੇ ਸੁਣਿਆ।
Sponsored Links by Taboola