Sargun Mehta: ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨਾਲ ਰੋਮਾਂਟਿਕ ਅੰਦਾਜ਼ ਵਾਇਰਲ, ਫੈਨਜ਼ ਬੋਲੇ...
Sargun Mehta Ravie Dubey Video: ਸਰਗੁਣ ਮਹਿਤਾ ਅਕਸਰ ਹੀ ਲਾਈਮਲਾਈਟ ਚ ਬਣੀ ਰਹਿੰਦੀ ਹੈ। ਉਹ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ।
Sargun Mehta Ravie Dubey
1/6
ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਸਖਤ ਮੇਹਨਤ ਤੇ ਸੰਘਰਸ਼ ਕੀਤਾ ਹੈ। ਇਸ ਦੇ ਨਾਲ ਨਾਲ ਸਰਗੁਣ ਮਹਿਤਾ ਫਿਲਮਾਂ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
2/6
ਹਾਲ ਹੀ ;ਚ ਸਰਗੁਣ ਮਹਿਤਾ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸਰਗੁਣ ਨੇ ਆਪਣੇ ਪਤੀ ਰਵੀ ਦੂਬੇ ਦੇ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ।
3/6
ਜਿਸ ਵਿੱਚ ਦੋਵੇਂ ਪਤੀ-ਪਤਨੀ ਪਿਆਰ ਭਰੇ ਪਲ ਇੱਕ ਦੂਜੇ ਨਾਲ ਬਿਤਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਰਵੀ ਦੂਬੇ ਸਰਗੁਣ ਨਾਲ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਹਨ। ਇਸ ਦਰਮਿਆਨ ਸਰਗੁਣ ਤੇ ਰਵੀ ਦਾ ਪੈੱਟ ਡੌਗੀ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਿਹਾ ਹੈ। ਸਰਗੁਣ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਪਿਆਰ ਜ਼ਿੰਦਗੀ ਹੈ।' ਦੇਖੋ ਇਹ ਵੀਡੀਓ:
4/6
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ, ਜੋ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਬੇਸਵਰੀ ਨਾਲ ਉਡੀਕ ਕਰਦੀ ਰਹਿੰਦੀ ਹੈ। ਸਰਗੁਣ ਦੇ ਸੋਸ਼ਲ ਮੀਡੀਆ 'ਤੇ 8 ਮਿਲੀਅਨ ਦੇ ਕਰੀਬ ਫੈਨਜ਼ ਹਨ।
5/6
ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਹਾਲ ਹੀ 'ਚ ਫਿਲਮਾਂ 'ਸਿੱਧੂਜ਼ ਆਫ ਸਾਊਥਹਾਲ' ਤੇ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ। ਇਨ੍ਹਾਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਠੀਕ ਠਾਕ ਹੀ ਰਿਸਪੌਂਸ ਮਿਿਲਿਆ ਸੀ।
6/6
ਇਸ ਤੋਂ ਇਲਾਵਾ ਸਰਗੁਣ ਮਹਿਤਾ ਪ੍ਰੋਡਿਊਸਰ ਵੀ ਬਣ ਗਈ ਹੈ। ਉਸ ਨੇ 2 ਸੀਰੀਅਲ 'ਉਡਾਰੀਆਂ' ਤੇ 'ਜਨੂੰਨੀਅਤ' ਦਾ ਨਿਰਮਾਣ ਕੀਤਾ। ਦੋਵੇਂ ਹੀ ਸੀਰੀਅਲਾਂ ਨੂੰ ਖੂਬ ਪਸੰਦ ਕੀਤਾ ਗਿਆ ਹੈ।
Published at : 14 Oct 2023 09:05 PM (IST)