ਆਰੇਂਜ ਸੂਟ 'ਚ ਪੰਜਾਬੀ ਅਦਾਕਾਰਾ Sargun Mehta ਨੇ ਢਾਹਿਆ ਕਹਿਰ, ਸਾਦਗੀ ਭਰੀਆਂ ਅਦਾਵਾਂ ਨੇ ਲੁੱਟੀ ਮਹਿਫਿਲ
Sargun Mehta: ਛੋਟੇ ਪਰਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਕੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਅੱਜਕੱਲ੍ਹ ਕਿਸੇ ਪਛਾਣ ਦੀ ਮੁਹਤਾਜ ਨਹੀਂ। ਹਾਲ ਹੀ 'ਚ ਸਰਗੁਣ ਦੀ ਫਿਲਮ ਸੌਂਕਣ ਸੌਂਕਣੇ ਰਿਲੀਜ਼ ਹੋਈ ਹੈ ਜਿਸ ਨੇ ਕਿ ਕਾਫੀ ਧਮਾਲ ਮਚਾਈ ਹੈ। ਇਸ ਦੇ ਨਾਲ ਹੀ ਸਰਗੁਣ ਵੀ ਫਿਲਮ ਪ੍ਰਮੋਟ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਸਰਗੁਣ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਹਰ ਰੋਜ਼ ਆਪਣੇ ਫੈਨਜ਼ ਲਈ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੇਠਾਂ ਦਿੱਤੀ ਸਲਾਈਡ ਵਿੱਚ ਵੇਖੋ ਇਹ ਤਸਵੀਰਾਂ......
Download ABP Live App and Watch All Latest Videos
View In Appਸਰਗੁਣ ਮਹਿਤਾ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਜਿੱਥੇ ਉਹ ਆਪਣੀ ਜ਼ਿੰਦਗੀ ਤੇ ਫਿਲਮ ਦੇ ਸਾਰੇ ਅਪਡੇਟਸ ਵੀ ਸ਼ੇਅਰ ਕਰਦੀ ਹੈ।
ਹਾਲ ਹੀ 'ਚ ਸਰਗੁਣ ਨੇ ਆਪਣੇ ਪੰਜਾਬੀ ਲੁੱਕ ਦੀਆਂ ਕੁਝ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਆਰੇਂਜ ਕਲਰ ਦੇ ਸੂਟ 'ਚ ਨਜ਼ਰ ਆ ਰਹੀ ਹੈ।
ਇਸ ਆਰੇਂਜ ਸੂਟ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਤੇ ਹਰ ਤਸਵੀਰ 'ਚ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਸਰਗੁਣ ਦਾ ਇਹ ਅੰਦਾਜ਼ ਤੇ ਸਾਦਗੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਹੀ ਕਾਰਨ ਹੈ ਕਿ ਅਦਾਕਾਰਾ ਦੀ ਹਰ ਪੋਸਟ 'ਤੇ ਲੱਖਾਂ ਕਮੈਂਟਸ ਅਤੇ ਲਾਈਕਸ ਆਉਂਦੇ ਹਨ।
ਦੱਸ ਦੇਈਏ ਕਿ ਸਰਗੁਣ ਫਿਲਮ ਸੌਂਕਣ ਸੌਂਕਣੇ ਵਿੱਚ ਐਮੀ ਵਿਰਕ ਤੇ ਨਿਮਰਤ ਖਹਿਰਾ ਨਾਲ ਕੰਮ ਕੀਤਾ ਹੈ। ਫੈਨਜ਼ ਤਿੰਨਾਂ ਦੀ ਕੈਮਿਸਟਰੀ ਦੀ ਤਾਰੀਫ ਕਰ ਰਹੇ ਹਨ।