Satinder Satti: ਸਤਿੰਦਰ ਸੱਤੀ ਦੀਆਂ ਖੂਬਸੂਰਤ ਅਦਾਵਾਂ ਨੇ ਫੈਨਜ਼ ਬਣਾਏ ਦੀਵਾਨੇ, ਯੂਜ਼ਰਸ ਨੇ ਕਮੈਂਟਸ 'ਚ ਕੀਤੀ ਤਾਰੀਫ
Satinder Satti New Post: ਪੰਜਾਬੀ ਗਾਇਕਾ, ਐਂਕਰ ਸਤਿੰਦਰ ਸੱਤੀ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਹ ਸ਼ਾਨਦਾਰ ਕਵਿੱਤਰੀ, ਮੋਟੀਵੇਸ਼ਨਲ ਸਪੀਕਰ ਤੇ ਹੋਸਟ ਵੀ ਹੈ।
Satinder Satti
1/5
ਗਾਇਕਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ।
2/5
ਇਸ ਵਿਚਾਲੇ ਸਤਿੰਦਰ ਸੱਤੀ ਵੱਲੋਂ ਆਪਣੀਆਂ ਨਵੇਂ ਲੁੱਕ ਵਿੱਚ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਸਦਾ ਲੁੱਕ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।
3/5
ਸਤਿੰਦਰ ਸੱਤੀ ਵੱਲੋਂ ਤਸਵੀਰਾਂ ਸਾਂਝੀਆਂ ਕਰ ਕੈਪਸ਼ਨ ਵਿੱਚ ਸ਼ਾਅਰੀ ਵੀ ਲਿਖੀ ਗਈ ਹੈ। ਗਾਇਕਾ ਨੇ ਲਿਖਿਆ, ਧੂਮ ਮੈਂ ਨਿਕਲੋ, ਘਚਾਓ ਮੈਂ ਨਹਾ ਕਰ ਦੇਖੋ... ਜ਼ਿੰਦਗੀ ਕਿਆ ਹੈ, ਕਿਤਾਬੋਂ ਕੋ ਹਟਾ ਕਰ ਦੇਖੋ...
4/5
ਪੰਜਾਬੀ ਗਾਇਕਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਤਾਰੀਫ਼ਾ ਦੇ ਪੁੱਲ ਬੰਨ੍ਹ ਰਹੇ ਹਨ। ਇੱਥੋ ਤੱਕ ਕੀ ਕਈ ਲੋਕਾਂ ਵੱਲੋਂ ਸਤਿੰਦਰ ਸੱਤੀ ਦੀ ਤੁਲਨਾ ਸ਼੍ਰੀ ਦੇਵੀ ਨਾਲ ਵੀ ਕੀਤੀ ਜਾ ਰਹੀ ਹੈ।
5/5
ਦੱਸ ਦੇਈਏ ਕਿ ਸੱਤੀ ਨੇ ਕੈਨੇਡਾ 'ਚ ਵਕੀਲ ਬਣ ਵੱਡੀ ਪ੍ਰਸਿੱਦੀ ਆਪਣੇ ਨਾਂਅ ਕੀਤੀ ਹੈ। ਇਸ ਦੇ ਨਾਲ-ਨਾਲ ਸੱਤੀ ਲੋਕਾਂ ਲਈ ਅਜਿਹੇ ਵੀਡੀਓ ਸਾਂਝੇ ਕਰਦੀ ਹੈ ਜੋ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ।
Published at : 01 Oct 2023 12:53 PM (IST)