Rana Ranbir: ਰਾਣਾ ਰਣਬੀਰ ਦੀ ਧੀ ਸੀਰਤ ਦੇ ਮਹਿੰਦੀ ਅਤੇ ਹਲਦੀ ਫੰਕਸ਼ਨ ਦੀਆਂ ਦੇਖੋ Inside ਤਸਵੀਰਾਂ

Rana Ranbir On Daughter Seerat Mehndi Haldi Ceremony: ਪੰਜਾਬੀ ਕਲਾਕਾਰ ਰਾਣਾ ਰਣਬੀਰ ਇਨ੍ਹੀਂ ਦਿਨੀਂ ਆਪਣੀ ਧੀ ਸੀਰਤ ਰਾਣਾ ਦੇ ਵਿਆਹ ਵਿੱਚ ਵਿਅਸਤ ਹਨ।

Rana Ranbir On Daughter Seerat Mehndi Haldi Ceremon

1/7
ਦੱਸ ਦੇਈਏ ਕਿ ਸੀਰਤ ਦੇ ਵਿਆਹ ਦੇ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਇਸ ਵਿਚਾਲੇ ਮਹਿੰਦੀ ਅਤੇ ਹਲਦੀ ਫੰਕਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਰਾਣਾ ਰਣਬੀਰ ਸਣੇ ਪੂਰਾ ਪਰਿਵਾਰ ਬੇਹੱਦ ਸ਼ਾਨਦਾਰ ਅੰਦਾਜ਼ ਵਿੱਚ ਦਿਖਾਈ ਦਿੱਤਾ।
2/7
ਸੀਰਤ ਰਾਣਾ ਅੱਜ ਕਰਨ ਸੰਘਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਸੀਰਤ ਦੇ ਵਿਆਹ ਨਾਲ ਜੁੜੇ ਫੰਕਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।
3/7
ਇਸ ਵਿਚਕਾਰ ਮਹਿੰਦੀ ਅਤੇ ਹਲਦੀ ਫੰਕਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਤਸਵੀਰਾਂ ਤੁਹਾਡਾ ਵੀ ਮਨ ਮੋਹ ਲੈਣਗੀਆਂ।
4/7
ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਰਾਣਾ ਰਣਬੀਰ ਆਪਣੀ ਧੀ ਸੀਰਤ ਉੱਪਰ ਪਿਆਰ ਲੁਟਾਉਂਦੇ ਦਿਖਾਈ ਦੇ ਰਹੇ ਹਨ।
5/7
ਇਸ ਤਸਵੀਰ ਵਿੱਚ ਰਾਣਾ ਰਣਬੀਰ ਆਪਣੀ ਪਤਨੀ ਦਵਿੰਦਰ ਕੌਰ ਨਾਲ ਧੀ ਸੀਰਤ ਨੂੰ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।
6/7
ਇਸ ਫੰਕਸ਼ਨ ਵਿੱਚ ਫਿਲਮ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਸ਼ਾਮਿਲ ਹੋਏ। ਜਿਸ ਵਿੱਚ ਪੰਜਾਬੀ ਗਾਇਕਾ ਕਮਲਜੀਤ ਨੀਰੂ ਨੂੰ ਵੀ ਵੇਖਿਆ ਗਿਆ। ਇਸ ਤੋਂ ਇਲਾਵਾ ਐਂਕਰ ਅਤੇ ਗਾਇਕਾ ਸਤਿੰਦਰ ਸੱਤੀ ਨੇ ਵੀ ਇਸ ਫੰਕਸ਼ਨ ਵਿੱਚ ਪਹੁੰਚ ਚਾਰ ਚੰਨ ਲਗਾਏ।
7/7
ਫਿਲਹਾਲ ਸੀਰਤ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਲਈ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਉਸ ਨੂੰ ਵਧਾਈਆਂ ਦੇ ਰਹੇ ਹਨ।
Sponsored Links by Taboola