Pollywood Star: ਪੰਜਾਬੀ ਸਿਨੇਮਾ ਜਗਤ 'ਚ ਮਾਡਲ ਬਣ ਜਿੱਤੀ ਦੁਨੀਆ, ਕੀ ਤੁਸੀ ਪਛਾਣਿਆ ਇਹ ਬੱਚੀ ਕੌਣ ?

Pollywood Star Childhood Pic: ਪੰਜਾਬੀ ਅਤੇ ਬਾਲੀਵੁੱਡ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ।

Pollywood Star Childhood Pic

1/7
ਇਨ੍ਹਾਂ ਤਸਵੀਰਾਂ ਦੇ ਪ੍ਰਸ਼ੰਸਕ ਵਿੱਚ ਵਾਈਰਲ ਹੁੰਦੇ ਹੀ ਹਰ ਪਾਸੇ ਤਹਿਲਕਾ ਮੱਚ ਜਾਂਦਾ ਹੈ। ਦਰਅਸਲ, ਸਿਤਾਰਿਆਂ ਨੂੰ ਬਚਪਨ ਵਿੱਚ ਦੇਖ ਪ੍ਰਸ਼ੰਸਕ ਉਨ੍ਹਾਂ ਦੀ ਕਿਊਟਨੇਸ ਉੱਪਰ ਫਿਦਾ ਹੋ ਜਾਂਦੇ ਹਨ।
2/7
ਇਸ ਵਿਚਾਲੇ ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਮਾਡਲ ਦੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
3/7
ਦਰਅਸਲ ਤਸਵੀਰ ਵਿੱਚ ਨਜ਼ਰ ਆ ਰਹੀ ਇਹ ਬੱਚੀ ਕੋਈ ਹੋਰ ਨਹੀਂ ਕਮਲ ਖੰਗੂੜਾ ਹੈ। ਜੋ ਲੰਬੇ ਸਮੇਂ ਤੋਂ ਪੰਜਾਬੀ ਜਗਤ ਨਾਲ ਜੁੜੀ ਹੋਈ ਹੈ।
4/7
ਕਮਲ ਖੰਗੂੜਾ ਨੇ ਸਾਲ 2014 'ਚ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰ ਲਿਆ ਸੀ। ਉਸ ਤੋਂ ਬਾਅਦ ਵੀ ਉਹ ਪੰਜਾਬੀ ਇੰਡਸਟਰੀ 'ਚ ਐਕਟਿਵ ਹੈ। ਉਸ ਦੀ ਇੱਕ ਫਿਲਮ ਵੀ ਆ ਰਹੀ ਹੈ, ਜਿਸ ਵਿੱਚ ਉਹ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।
5/7
ਵਰਕਫਰੰਟ ਦੀ ਗੱਲ ਕਰਿਏ ਤਾਂ ਕਮਲ ਖੰਗੂੜਾ ਦਾ ਹਾਲ ਹੀ ਵਿੱਚ ਗੀਤ 'ਆਕੜਾਂ' ਰਿਲੀਜ਼ ਹੋਇਆ। ਦੱਸ ਦਈਏ ਕਿ ਇਸ ਗਾਣੇ ਨੂੰ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਤੇ ਮੰਨਤ ਨੂਰ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।
6/7
ਇਸ ਗਾਣੇ 'ਚ ਕਮਲ ਖੰਗੂੜਾ ਐਕਟਿੰਗ ਕਰਦੀ ਨਜ਼ਰ ਆਈ। ਮਾਡਲ ਨੇ ਇਸ ਗਾਣੇ ਦਾ ਅਧਿਕਾਰਤ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਦੱਸ ਦਈਏ ਕਿ ਇਹ ਗਾਣਾ 15 ਜੁਲਾਈ ਨੂੰ ਰਿਲੀਜ਼ ਹੋਇਆ।
7/7
ਫਿਲਹਾਲ ਕਮਲ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਮਜ਼ਾਕੀਆ ਵੀਡੀਓ ਅਕਸਰ ਸਾਂਝੇ ਕਰਦੀ ਰਹਿੰਦੀ ਹੈ।
Sponsored Links by Taboola