Shehnaaz Gill Pics: ਨਵੇਂ ਫੋਟੋਸ਼ੂਟ 'ਚ ਸ਼ਹਿਨਾਜ਼ ਗਿੱਲ ਨੇ ਦਿਖਾਇਆ ਕਾਤਲਾਨਾ ਅੰਦਾਜ਼, ਅਜਿਹੇ ਪੋਜ਼ ਦੇਖ ਦੀਵਾਨੇ ਹੋਏ ਫੈਨਜ਼
Shehnaaz Gill
1/7
ਐਕਟਰਸ ਸ਼ਹਿਨਾਜ਼ ਗਿੱਲ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਸ਼ਹਿਨਾਜ਼ ਆਪਣੇ ਗਲੈਮਰਸ ਅਵਤਾਰ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ।
2/7
ਸ਼ਹਿਨਾਜ਼ ਹਰ ਰੋਜ਼ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ। ਜਿਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸ਼ਹਿਨਾਜ਼ ਨੇ ਇੱਕ ਵਾਰ ਫਿਰ ਆਪਣੇ ਫੋਟੋਸ਼ੂਟ ਨਾਲ ਫੈਨਸ ਨੂੰ ਦੀਵਾਨਾ ਬਣਾ ਦਿੱਤਾ ਹੈ।
3/7
ਸ਼ਹਿਨਾਜ਼ ਨੇ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਹ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/7
ਤਸਵੀਰਾਂ 'ਚ ਸ਼ਹਿਨਾਜ਼ ਨੇ ਆਫ-ਵਾਈਟ ਕਲਰ ਦੀ ਸ਼ਾਰਟ ਡਰੈੱਸ ਪਾਈ ਹੋਈ ਹੈ। ਉਸ ਨੇ ਇਸ ਲੁੱਕ ਨੂੰ ਮੈਸੀ ਬਨ ਨਾਲ ਪੂਰਾ ਕੀਤਾ।
5/7
ਤਸਵੀਰਾਂ 'ਚ ਸ਼ਹਿਨਾਜ਼ ਪੂਲ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੇ ਪੋਜ਼ ਵਾਇਰਲ ਹੋ ਰਹੇ ਹਨ। ਸ਼ਹਿਨਾਜ਼ ਦੇ ਹਾਵ-ਭਾਵ ਵੀ ਕਾਫੀ ਵੱਖਰੇ ਹਨ।
6/7
ਸ਼ਹਿਨਾਜ਼ ਦੀਆਂ ਤਸਵੀਰਾਂ ਤੋਂ ਫੈਨਸ ਦੀਆਂ ਨਜ਼ਰਾਂ ਹਟ ਨਹੀਂ ਰਹੀਆਂ ਹਨ। ਉਹ ਸ਼ਹਿਨਾਜ਼ ਦੀ ਪੋਸਟ 'ਤੇ ਕੁਮੈਂਟ ਕਰਦੇ ਨਹੀਂ ਥੱਕ ਰਹੇ। ਇੱਕ ਫੈਨ ਨੇ ਲਿਖਿਆ- ਤੁਸੀਂ ਅੱਗ ਲਗਾ ਦਿੱਤੀ। ਜਦਕਿ ਦੂਜੇ ਨੇ ਲਿਖਿਆ- ਦਿਲਾਂ ਦੀ ਰਾਣੀ।
7/7
ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਸ਼ਹਿਨਾਜ਼ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਉਹ ਸਲਮਾਨ ਖ਼ਾਨ ਨਾਲ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਵੇਗੀ।
Published at : 14 Jun 2022 01:55 PM (IST)