Shree Brar: ਗਾਇਕ ਸ਼੍ਰੀ ਬਰਾੜ ਨੇ ਪੋਸਟ ਸਾਂਝੀ ਕਰ ਪੰਜਾਬ ਦੇ ਦੱਸੇ ਹਾਲਾਤ, ਬੋਲੇ- 'ਗੈਂਗ ਸਰਗਰਮ...'
ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ, ਸੰਗੀਤਕਾਰ ਅਤੇ ਲੇਖਕ ਸ਼੍ਰੀ ਬਰਾੜ ਦੀ ਐਂਡੇਵਰ ਗੱਡੀ ਦੇ ਟਾਇਰ ਅਤੇ ਕੀਮਤੀ ਸਮਾਨ ਚੋਰੀ ਹੋ ਗਿਆ ਹੈ।
Download ABP Live App and Watch All Latest Videos
View In Appਇਸਦੀ ਜਾਣਕਾਰੀ ਕਲਾਕਾਰ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ। ਹਾਲਾਂਕਿ ਇਸਦੇ ਨਾਲ ਹੀ ਪੰਜਾਬੀ ਗਾਇਕ ਲੋਕਾਂ ਨੂੰ ਅਗਾਹ ਕਰਦੇ ਹੋਏ ਵਿਖਾਈ ਦਿੱਤੇ।
ਗਾਇਕ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ਼ ਮੀਡੀਆ ਹੈਂਡਲ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਅੱਜਕੱਲ੍ਹ ਪੰਜਾਬ ਵਿਚ ਗੱਡੀਆਂ ਦਾ ਸਮਾਨ ਚੋਰੀ ਕਰਨ ਵਾਲਾ ਗੈਂਗ ਕਾਫੀ ਸਰਗਰਮ ਹੈ...ਬੰਦੇ ਦੇਖਣ ਵਿਚ ਚੰਗੇ ਲੱਗਣਗੇ ਪਰ ਮੌਕਾ ਦੇਖਦੇ ਹੀ ਗੱਡੀਆਂ ਦਾ ਸਮਾਨ ਕੱਢ ਲਿਜਾਣਗੇ। ਇਸ ਲਈ ਅਪਣੀਆਂ ਗੱਡੀਆਂ ਦਾ ਧਿਆਨ ਰੱਖਿਆ ਕਰੋ”।
ਅਸਲ ਵਿੱਚ ਕਲਾਕਾਰ ਨੇ ਲੋਕਾਂ ਨੂੰ ਅਪਣੀਆਂ ਗੱਡੀਆਂ ਦਾ ਧਿਆਨ ਰੱਖਣ ਦੀ ਸਲਾਹ ਵੀ ਦਿੱਤੀ ਹੈ।
ਕਾਬਿਲੇਗੌਰ ਹੈ ਕਿ ਸ਼੍ਰੀ ਬਰਾੜ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਪੰਜਾਬ ਦੀ ਸਿਆਸਤ ਨੂੰ ਲੈ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੇ।
ਦੱਸ ਦੇਈਏ ਕਿ ਸ਼੍ਰੀ ਬਰਾੜ ਇੱਕ ਗਾਇਕ ਹੋਣ ਦੇ ਨਾਲ-ਨਾਲ ਸੰਗੀਤਕਾਰ ਅਤੇ ਲੇਖਕ ਹਨ, ਜਿਨ੍ਹਾਂ ਵੱਲੋਂ ਮਨਕੀਰਤ ਔਲਖ ਨੂੰ 'ਭਾਬੀ', ਬਾਰਬੀ ਮਾਨ ਨੂੰ 'ਜਾਨ' ਅਤੇ ਹੋਰ ਬਹੁਤ ਸਾਰੇ ਮਸ਼ਹੂਰ ਕਲਾਕਾਰਾਂ ਲਈ ਗੀਤ ਲਿਖੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਤਿਹਾਸਕ ਕਿਸਾਨ ਅੰਦੋਲਨ' ਲਈ 'ਕਿਸਾਨ ਐਂਥਮ' (Kisaan Anthem) ਅਤੇ 'ਕਿਸਾਨ ਐਂਥਮ 2' (Kisaan Anthem 2) ਸ਼ਾਨਦਾਰ ਗਾਣੇ ਦਿੱਤੇ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ।