Singer Singga: ਗਾਇਕ ਸਿੰਗਾ ਦਾ ਇੰਸਟਾਗ੍ਰਾਮ ਅਕਾਊਂਟ ਵੇਖ ਲੋਕਾਂ ਦੇ ਉੱਡੇ ਹੋਸ਼, ਬੋਲੇ- ਆਈਡੀ ਹੋ ਗਈ ਹੈਕ...
ਪਰ ਇਸ ਵਿਚਾਲੇ ਪੰਜਾਬੀ ਗਾਇਕ ਨੇ ਕੁਝ ਅਜਿਹਾ ਕਰ ਵਿਖਾਇਆ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਦਰਅਸਲ, ਸਿੰਗਾ ਇਸ ਵਾਰ ਆਪਣੇ ਬਿਲਕੁੱਲ ਵੱਖਰੇ ਅਵਤਾਰ ਵਿੱਚ ਵਿਖਾਈ ਦੇ ਰਹੇ ਹਨ। ਉਨ੍ਹਾਂ ਆਪਣੀ ਲੁੱਕ ਦੇ ਮਾਮਲੇ ਵਿੱਚ ਕਈ ਸਿਤਾਰਿਆਂ ਨੂੰ ਪਛਾੜ ਦਿੱਤਾ ਹੈ।
Download ABP Live App and Watch All Latest Videos
View In Appਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿੰਗਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੁਰਾਣੀਆਂ ਫੋਟੋਆਂ ਡਿਲੀਟ ਕਰ ਨਵੀਂ ਲੁੱਕ ਦੀਆਂ ਤਸਵੀਰਾਂ ਨਾਲ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਕੁਝ ਯੂਜ਼ਰਸ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਸਿੰਗਾ ਦੀ ਆਈਡੀ ਹੈਕ ਹੋ ਗਈ ਹੈ।
ਜੀ ਹਾਂ, ਹਾਲ ਹੀ 'ਚ ਪੰਜਾਬੀ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਉਤੇ ਇੱਕ ਧਮਾਕੇਦਾਰ ਬਦਲਾਅ ਕੀਤਾ ਹੈ ਅਤੇ ਸੁਰਖ਼ੀਆਂ ਬਟੋਰੀਆਂ ਹਨ।
ਗਾਇਕ ਨੇ ਇੱਕ ਦਿਨ ਵਿੱਚ ਲਗਭਗ 184 ਪੋਸਟਾਂ ਅਲੱਗ-ਅਲੱਗ ਕੈਪਸ਼ਨ ਨਾਲ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਦੱਸ ਦਈਏ ਕਿ ਗਾਇਕ ਸਿੰਗਾ ਨੇ ਪੋਸਟਾਂ ਵਿੱਚ ਪਿਛਲੇ 6 ਮਹੀਨਿਆਂ ਵਿੱਚ ਆਪਣੇ ਸਰੀਰ ਵਿੱਚ ਹੋਏ ਬਦਲਾਅ ਨੂੰ ਦਿਖਾਇਆ ਹੈ।
ਇਹਨਾਂ ਪੋਸਟਾਂ ਵਿੱਚ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ-ਗਾਇਕ ਨੇ ਦੱਸਿਆ ਕਿ 'ਮੈਂ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਨਿੱਜੀ ਵਿਕਾਸ ਲਈ ਕੋਸ਼ਿਸ਼ ਕਰਦਾ ਹਾਂ ਅਤੇ ਆਪਣੇ ਆਪ 'ਤੇ ਕੰਮ ਕਰਦੇ ਹੋਏ ਪਿਛਲੇ ਛੇ ਮਹੀਨੇ ਬਿਤਾਏ ਹਨ।' ਇਸ ਗੱਲ ਦਾ ਇਨ੍ਹਾਂ ਤਸਵੀਰਾਂ ਤੋਂ ਵੀ ਸਾਫ ਪਤਾ ਚੱਲਦਾ ਹੈ।
ਗਾਇਕ ਸਿੰਗਾ ਵਿੱਚ ਇਹ ਬਦਲਾਅ ਵੇਖ ਹਰ ਕੋਈ ਹੈਰਾਨ ਹੈ, ਉਨ੍ਹਾਂ ਦੀ ਲੁੱਕ ਬਾਲੀਵੁੱਡ ਸਿਤਾਰਿਆਂ ਨੂੰ ਵੀ ਪਛਾੜ ਰਹੀ ਹੈ। ਹਾਲਾਂਕਿ ਅਜਿਹਾ ਟ੍ਰਾਂਸਫੋਰਮੇਸ਼ਨ ਅਵਤਾਰ ਹਾਲੇ ਤੱਕ ਕਿਸੇ ਪੰਜਾਬੀ ਕਲਾਕਾਰ ਵੱਲੋਂ ਸ਼ੇਅਰ ਨਹੀਂ ਕੀਤਾ ਗਿਆ।