Sonam Bajwa: ਸੋਨਮ ਬਾਜਵਾ ਹਰ ਦਿਨ ਸੋਸ਼ਲ ਮੀਡੀਆ ਤੇ ਦਿਖਾ ਰਹੀ ਜਲਵਾ, ਪੰਜਾਬੀ ਸੂਟਾਂ 'ਚ ਢਾਇਆ ਕਹਿਰ
ਦਰਅਸਲ, ਸੋਨਮ ਬਾਜਵਾ ਵੱਖ-ਵੱਖ ਡਿਜ਼ਾਇਨ ਦੇ ਸੂਟਾਂ ਵਿੱਚ ਸੋਸ਼ਲ ਮੀਡੀਆ ਉੱਪਰ ਕਹਿਰ ਢਾਹ ਰਹੀ ਹੈ। ਸੋਨਮ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।
Download ABP Live App and Watch All Latest Videos
View In Appਦੱਸ ਦੇਈਏ ਕਿ ਬੀਤੇ ਦਿਨ ਸੋਨਮ ਵੱਲੋਂ ਬਲੈਕ ਸੂਟ ਵਿੱਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸੀ। ਹੁਣ ਅਦਾਕਾਰਾ ਨੇ ਨੀਲੇ ਰੰਗ ਦੇ ਸੂਟ ਵਿੱਚ ਕਹਿਰ ਹੀ ਲੱਗ ਰਹੀ ਹੈ।
ਸੋਨਮ ਬਾਜਵਾ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਅਦਾਕਾਰਾ ਨੇ ਲਿਖਿਆ, GGC ਪ੍ਰੀਮੀਅਰ ਲਈ @erumkhancouture ਦੀ ਇਹ ਲੁੱਕ ਹੁਣ ਤੱਕ ਮੇਰੀ ਸਭ ਤੋਂ ਮਨਪਸੰਦ ਦਿੱਖ ਹੈ।
ਸੋਨਮ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਫਿਲਹਾਲ ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਨੇ ਆਪਣੀ ਸਾਦਗੀ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ।
ਸੋਨਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਫੈਨਜ਼ ਨੇ ਸੋਨਮ ਬਾਜਵਾ ਨੂੰ ਨੈਸ਼ਨਲ ਕਰਸ਼ ਦਾ ਵੀ ਦਰਜਾ ਦੇ ਦਿੱਤਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਸੋਨਮ ਬਾਜਵਾ 'ਕੈਰੀ ਆਨ ਜੱਟਾ 3' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਹ ਗਿੱਪੀ ਗਰੇਵਾਲ ਨਾਲ ਆਪਣੀ ਲਵ ਕੈਮਿਸਟ੍ਰੀ ਨੂੰ ਲੈ ਚਰਚਾ ਵਿੱਚ ਰਹੀ।
ਫਿਲਮ ਨੇ 100 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਹੀ 'ਕੈਰੀ...3' ਪੰਜਾਬੀ ਸਿਨੇਮਾ ਦੀ 100 ਕਰੋੜ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ।