Punjabi Singer Miss Pooja: ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹਾਹਾਕਾਰ, ਮਿਸ ਪੂਜਾ ਦੀ ਮੌਤ ਦੀ ਖਬਰ 'ਤੇ ਬੋਲੇ ਕਲਾਕਾਰ- ਦੁਰਫਿੱਟੇ ਮੂੰਹ ਅਜਿਹੇ ਲੋਕਾਂ ਦਾ...
Punjabi Singer Miss Pooja Death News: ਪੰਜਾਬੀ ਸੰਗੀਤ ਜਗਤ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਸੋਸ਼ਲ ਮੀਡੀਆ ਦੇ ਤੇਜ਼ੀ ਨਾਲ ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀਆਂ ਖਬਰਾਂ ਵਾਇਰਲ ਹੋਈਆਂ। .
Continues below advertisement
Punjabi Singer Miss Pooja Death News
Continues below advertisement
1/4
ਦਰਅਸਲ, ਇਹ ਖਬਰਾਂ ਬਿਨਾਂ ਪੁਸ਼ਟੀ ਦੇ ਵਾਇਰਲ ਹੋ ਜਾਂਦੀਆਂ ਹਨ। ਇੱਕ ਮਸ਼ਹੂਰ ਹਸਤੀ ਦੀ ਮੌਤ ਦੀ ਅਫਵਾਹ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ, ਜਿਸ ਕਾਰਨ ਲੋਕਾਂ ਵਿੱਚ ਪਰੇਸ਼ਾਨੀ ਤੇ ਚਿੰਤਾ ਦਾ ਮਾਹੌਲ ਬਣ ਗਿਆ।
2/4
ਇੱਕ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ, ਜਿਸ 'ਚ ਕਿਸੇ ਨੇ ਸੋਸ਼ਲ ਮੀਡੀਆ ਪਲੇਟ ਫਾਰਮ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਮਿਸ ਪੂਜਾ ਦੇ ਮੌਤ ਦੀ ਖਬਰ ਫੈਲਾਅ ਦਿੱਤੀ। ਵਾਇਲਰ ਪੋਸਟ 'ਚ ਲਿਖਿਆ ਗਿਆ '' ਗੁਰੂ ਚਰਨਾਂ ਵਿੱਚ ਜਾ ਬਿਰਾਜੇ ਮਿਸ ਪੂਜਾਾ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਮਿਸ ਪੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ।
3/4
ਇਸ ਪੋਸਟ ਦੇ ਵਾਇਰਲ ਹੁੰਦਿਆ ਹੀ ਇਹ ਪੋਸਟ ਪੰਜਾਬੀ ਗਾਇਕਾ ਮਿਸ ਪੂਜਾ ਤੱਕ ਪੁੱਜ ਗਈ। ਇਸ ਤੋਂ ਬਾਅਦ ਮਿਸ ਪੂਜਾ ਨੇ ਵੀ ਬੜੇ ਮਜਾਕੀਆਂ ਤਰੀਕੇ ਨਾਲ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਦੱਸਿਆ ਕਿ ਇਹ ਖਬਰ ਇੱਕ ਅਫਵਾਹ ਹੈ। ਉਨ੍ਹਾਂ ਆਪਣੇ ਇੰਸਟਗ੍ਰਾਮ 'ਤੇ ਪੋਸਟ ਕਰਦਿਆ ਲਿਖਿਆ ''ਟੱਲ ਜੋ-ਟੱਲ ਜੋ ਇੰਨੀ ਛੇਤੀ ਨਹੀਂ ਮਰਦੀ ਮੈਂ, ਹਮ ਅਭੀ ਜ਼ਿੰਦਾ ਹੈ। ਇਸ ਪੋਸਟ ਉੱਪਰ ਪੰਜਾਬੀ ਕਲਾਕਾਰ ਲਗਾਤਾਰ ਕਮੈਂਟ ਕਰ ਰਹੇ ਹਨ, ਅਲਾਪ ਸਿੰਕਦਰ ਨੇ ਕਮੈਂਟ ਕਰਦੇ ਹੋਏ ਲਿਖਿਆ, ਦੁਰਫਿੱਟੇ ਮੂੰਹ ਅਜਿਹੇ ਲੋਕਾਂ ਦਾ...
4/4
ਮਿਸ ਪੂਜਾ ਦੀ ਮੌਤ ਦੀ ਖ਼ਬਰ ਕਿਵੇਂ ਉੱਡੀ, ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਮਿਸ ਪੂਜਾ ਦੇ ਇੰਸਟਾਗ੍ਰਾਮ 'ਤੇ 2.8 ਮਿਲੀਅਨ ਫਾਲੋਅਰਜ਼ ਹਨ। ਮਿਸ ਪੂਜਾ ਨੇ ਬਾਲੀਵੁੱਡ ਫਿਲਮਾਂ ਲਈ ਵੀ ਗਾਣਾ ਗਾਇਆ ਹੈ। ਉਸਨੇ "ਹਾਊਸਫੁੱਲ 3" ਵਿੱਚ "ਮਲਾਲ" ਅਤੇ "ਕਾਕਟੇਲ" ਵਿੱਚ "ਸੈਕਿੰਡ ਹੈਂਡ ਜਵਾਨੀ" ਗਾਇਆ ਸੀ।
Published at : 20 Dec 2025 01:58 PM (IST)