Punjabi Actress: ਪੰਜਾਬੀ ਸਟਾਰ ਹਰਭਜਨ ਮਾਨ ਨਾਲ ਕੰਮ ਕਰ ਚੁੱਕੀ ਇਹ ਬੱਚੀ, ਕੀ ਤੁਸੀ ਪਛਾਣਿਆ ਕੌਣ ?
Punjabi Actress: ਪੰਜਾਬੀ ਸਿਨੇਮਾ ਜਗਤ ਦੀਆਂ ਕਈ ਅਜਿਹੀਆਂ ਮਸ਼ਹੂਰ ਹਸਤੀਆਂ ਹਨ, ਜਿੰਨਾਂ ਦੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ।
Punjabi Actress
1/7
ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਜਵਾਨੀ ਦੀਆਂ ਹੀ ਨਹੀਂ ਸਗੋਂ ਬਚਪਨ ਦੀਆਂ ਤਸਵੀਰਾਂ ਵੀ ਹਰ ਪਾਸੇ ਛਾਈਆਂ ਰਹਿੰਦੀਆਂ ਹਨ।
2/7
ਇਸ ਵਿਚਾਲੇ ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਇਸ ਬੱਚੀ ਦੀ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ, ਜਿਸ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਤੁਸੀ ਵੀ ਵੇਖੋ ਇਹ ਤਸਵੀਰ ਅਤੇ ਪਛਾਣੋ ਇਹ ਹੈ ਕੌਣ...
3/7
ਦਰਅਸਲ, ਇਹ ਤਸਵੀਰ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਕਿੰਮੀ ਵਰਮਾ ਦੀ ਹੈ। ਜੋ ਹੁਣ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ।
4/7
ਦੱਸ ਦੇਈਏ ਕਿ ਕਿੰਮੀ ਵਰਮਾ ‘ਅਸਾਂ ਨੂੰ ਮਾਣ ਵਤਨਾਂ ਦਾ’, ‘ਸ਼ਹੀਦ ਊਧਮ ਸਿੰਘ’ ਅਤੇ ‘ਜੀ ਆਇਆ ਨੂੰ ’ ਵਰਗੀਆਂ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ।
5/7
ਅਦਾਕਾਰਾ ਕਿੰਮੀ ਵਰਮਾ ਨੇ ਕਰੀਬ ਇੱਕ ਦਹਾਕੇ ਬਾਅਦ ਫਿਲਮ ਲੈਬਰਗਿੰਨੀ ਨਾਲ ਸਿਨੇਮਾ ਜਗਤ ਵਿੱਚ ਵਾਪਸੀ ਕੀਤੀ। ਦੱਸ ਦੇਈਏ ਕਿ ਲੰਬੇ ਸਮੇਂ ਬਾਅਦ ਕਿੰਮੀ ਨੂੰ ਪਰਦੇ ਉੱਪਰ ਦੇਖ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।
6/7
ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਕਿੰਮੀ ਨੂੰ ਫਿਲਮ ਲੈਬਰਗਿੰਨੀ ਵਿੱਚ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਨਾਲ ਅਹਿਮ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਗਿਆ।
7/7
ਫਿਲਹਾਲ ਜਿੱਥੇ ਫਿਲਮ ਵਿੱਚ ਕਿੰਮੀ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ, ਉੱਥੇ ਹੀ ਇਸ ਫਿਲਮ ਨੂੰ ਪ੍ਰਸ਼ੰਸਕਾਂ ਦਾ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ। ਕਿੰਮੀ ਵਰਮਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ।
Published at : 06 Jul 2023 01:39 PM (IST)