Sippy Gill: ਸਿੱਪੀ ਗਿੱਲ ਦਾ ਬੇਟੇ ਜੁਝਾਰ ਨਾਲ ਇਹ ਅੰਦਾਜ਼ ਮੋਹ ਰਿਹਾ ਦਿਲ, ਕੁੜਤੇ ਪਜਾਮੇ 'ਚ ਬਣੇ ਖਿੱਚ ਦਾ ਕੇਂਦਰ

Sippy Gill With Son Jujhar: ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਵੀ ਸੁਰਖੀਆਂ ਵਿੱਚ ਰਹਿੰਦੇ ਹਨ।

Sippy Gill With Son Jujhar

1/7
ਸਿੱਪੀ ਗਿੱਲ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਕੰਮ ਤੋਂ ਇਲਾਵਾ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਦਿਖਾਈ ਦਿੰਦੇ ਹਨ।
2/7
ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਪੁੱਤਰ ਜੁਝਾਰ ਗਿੱਲ ਨਾਲ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ।
3/7
ਦੱਸ ਦੇਈਏ ਕਿ ਸਿੱਪੀ ਗਿੱਲ ਵੱਲ਼ੋਂ ਸਾਂਝੀਆਂ ਕੀਤੀਆਂ ਗਈਆਂ ਇਹ ਤਸਵੀਰਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
4/7
ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਸਿੱਪੀ ਗਿੱਲ ਅਤੇ ਉਨ੍ਹਾਂ ਦਾ ਪੁੱਤਰ ਜੁਝਾਰ ਚਿੱਟੇ ਕੁੜਤੇ ਪਜਾਮੇ 'ਚ ਨਜ਼ਰ ਆ ਰਹੇ ਹਨ। ਜਿਸ ਲਈ ਉਹ ਖਿੱਚ ਦਾ ਕੇਂਦਰ ਬਣੇ ਹੋਏ ਹਨ।
5/7
ਸਿੱਪੀ ਗਿੱਲ ਅਤੇ ਉਨ੍ਹਾਂ ਦੇ ਪੁੁੱਤਰ ਜੁਝਾਰ ਦਾ ਇਹ ਲੁੱਕ ਪ੍ਰਸ਼ੰਸਕਾਂ ਨੂੰ ਵੀ ਆਪਣਾ ਦੀਵਾਨਾ ਬਣਾ ਰਿਹਾ ਹੈ।
6/7
ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਨਾਈਸ ਗਿੱਲ ਸਾਬ੍ਹ ਜੀ...ਇਸ ਤੋਂ ਇਲਾਵਾ ਪ੍ਰਸ਼ੰਸਕ ਤਸਵੀਰਾਂ ਉੱਪਰ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ।
7/7
ਵਰਕਫਰੰਟ ਦੀ ਗੱਲ ਕਰਿਏ ਤਾਂ ਸਿੱਪੀ ਗਿੱਲ ਦਾ ਨਵਾਂ ਗੀਤ ਮਹੋਲ 19 ਜੂਨ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਦਾ ਟੀਜ਼ਰ 16 ਜੂਨ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਵਿੱਚ ਆਪਣੇ ਸ਼ਾਨਦਾਰ ਲੁੱਕ ਨਾਲ ਸਿੱਪੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
Sponsored Links by Taboola