Raj Brar: ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਈ ਪਤਨੀ ਬਿੰਦੂ, ਇਸ ਆਦਤ ਕਾਰਨ ਗਾਇਕ ਦੀ ਗਈ ਜਾਨ
ਰਾਜ ਬਰਾੜ ਭਲੇ ਹੀ ਇਸ ਦੁਨੀਆ ਵਿੱਚ ਨਹੀ ਹਨ, ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵਸਦੀਆਂ ਹਨ। ਉਨ੍ਹਾਂ ਦੀ ਪਤਨੀ ਬਿੰਦੂ ਬਰਾੜ ਵੱਲੋਂ ਪਹਿਲੀ ਵਾਰ ਆਪਣੇ ਵਿਆਹ ਦੀਆਂ ਖਾਸ ਝਲਕੀਆਂ ਫੈਨਜ਼ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਦੱਸ ਦੇਈਏ ਕਿ ਬਿੰਦੂ ਬਰਾੜ ਵੱਲੋਂ ਵੈਡਿੰਗ ਐਨੀਵਰਸਰੀ ਦੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
ਉਨ੍ਹਾਂ ਪਤੀ ਰਾਜ ਬਰਾੜ ਨੂੰ ਯਾਦ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ‘ਕੁਝ ਤਰੀਕਾਂ ਕਦੇ ਨਹੀਂ ਭੁੱਲਦੀਆਂ ਕਿਸੇ ਦੇ ਆਉਣ ਦੀਆਂ, ਕਿਸੇ ਦੇ ਛੱਡ ਕੇ ਜਾਣ ਦੀਆਂ..! ਇੱਕ ਹੋਰ 25 ਮਈ’। ਦੱਸ ਦਈਏ ਕਿ ਅੱਜ ਗਾਇਕ ਰਾਜ ਬਰਾੜ ਦੀ ਵੈਡਿੰਗ ਐਨੀਵਰਸਰੀ ਹੈ।
ਬਿੰਦੂ ਬਰਾੜ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਨਜ਼ਰ ਲੱਗ ਗੀ ਜੀ ਤੁਹਾਡੀ ਜੋੜੀ ਨੂੰ 🙏.. ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਦੁਆਵਾ ਤੇ ਪਿਆਰ ਦੋਵਾ ਨੂਂ ❤️👏...
ਜੇਕਰ ਗੱਲ ਰਾਜ ਬਰਾੜ ਦੀ ਬੱਚਿਆਂ ਦੀ ਕਰੀਏ ਤਾਂ ਉਨ੍ਹਾਂ ਦੀ ਇੱਕ ਧੀ ਇੱਕ ਗਾਇਕਾ ਹੋਣ ਦੇ ਨਾਲ-ਨਾਲ ਅਦਾਕਾਰਾ। ਇਸ ਤੋਂ ਇਲਾਵਾ ਰਾਜ ਬਰਾੜ ਦਾ ਇੱਕ ਪੁੱਤਰ ਹੈ। ਉਨ੍ਹਾਂ ਦੇ ਪੁੱਤਰ ਦੀ ਗੱਲ ਕਰਿਏ ਤਾਂ ਉਹ ਮਾਡਲਿੰਗ ਦੇ ਖੇਤਰ ‘ਚ ਸਰਗਰਮ ਹੈ।
ਇਸ ਤੋਂ ਇਲਾਵਾ ਬਿੰਦੂ ਬਰਾੜ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦੀ ਹੈ। ਸਵੀਤਾਜ ਬਰਾੜ ਅਕਸਰ ਆਪਣੀ ਮਾਂ ਦੇ ਨਾਲ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਮਸ਼ਹੂਰ ਗੀਤਕਾਰ, ਸੰਗੀਤ ਨਿਰਦੇਸ਼ਕ ਅਤੇ ਅਭਿਨੇਤਾ ਰਾਜ ਬਰਾੜ ਦੀ ਗੱਲ ਕਰਿਏ ਤਾਂ ਉਹ ਪਿਛਲੇ ਸ਼ਰਾਬ ਦੀ ਲਤ ਅਤੇ ਜਿਗਰ ਦੀ ਸਮੱਸਿਆ ਤੋਂ ਪੀੜਤ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਜੀਐਮਸੀਐਚ-32 ਵਿੱਚ ਦਾਖਲ ਕਰਵਾਇਆ ਗਿਆ, ਤਾਂ ਉੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ 44 ਸਾਲਾਂ ਦੀ ਉਮਰ ਵਿੱਚ ਦਮ ਤੋੜਿਆ।