Sonam Bajwa: ਸੋਨਮ ਬਾਜਵਾ ਦਾ ਪਾਕਿਸਤਾਨੀ ਕ੍ਰਿਕਟਰ 'ਤੇ ਕਿਉਂ ਆਇਆ ਦਿਲ ? ਉਰਵਸ਼ੀ ਰੌਤੇਲਾ ਵੀ ਹੋਈ ਦੀਵਾਨੀ!

ਹਾਲਾਂਕਿ 11 ਜੂਨ ਨੂੰ ਖੇਡੇ ਗਏ ਕੈਨੇਡਾ ਖਿਲਾਫ ਮੈਚ 'ਚ ਪਾਕਿਸਤਾਨ ਦੀ ਟੀਮ 7 ਵਿਕਟਾਂ ਨਾਲ ਜਿੱਤ ਦਰਜ ਕਰਨ 'ਚ ਸਫਲ ਰਹੀ ਸੀ। ਫਿਲਹਾਲ ਪਾਕਿਸਤਾਨ ਦੀ ਟੀਮ ਸੁਪਰ 8 ਤੋਂ ਬਾਹਰ ਹੋਣ ਦੀ ਕਗਾਰ 'ਤੇ ਹੈ। ਪਾਕਿਸਤਾਨ ਦੀ ਟੀਮ ਨੂੰ ਅਮਰੀਕਾ ਅਤੇ ਭਾਰਤ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਟੀਮ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। ਉਹ ਨਾ ਸਿਰਫ ਪਾਕਿਸਤਾਨ ਬਲਕਿ ਭਾਰਤ ਵਿੱਚ ਵੀ ਛਾਏ ਹੋਏ ਹਨ।
Download ABP Live App and Watch All Latest Videos
View In App
ਨਸੀਮ ਸ਼ਾਹ 'ਤੇ ਫਿਦਾ ਹੋਈ ਸੋਨਮ ਬਾਜਵਾ! ਇਸ ਵਿਚਾਲੇ ਅਦਾਕਾਰਾ ਸੋਨਮ ਬਾਜਵਾ ਨੇ ਨਸੀਮ ਸ਼ਾਹ ਬਾਰੇ ਇੰਸਟਾਗ੍ਰਾਮ ਪੋਸਟ ਕੀਤੀ। ਜਿਸ ਤੋਂ ਬਾਅਦ ਪ੍ਰਸ਼ੰਸਕ ਵਿਚਕਾਰ ਹਲਚਲ ਮੱਚ ਗਈ। ਦੱਸ ਦੇਈਏ ਕਿ ਪਾਕਿਸਤਾਨ ਟੀਮ ਦੇ ਨੌਜਵਾਨ ਤੇਜ਼ ਗੇਂਦਬਾਜ਼ ਨਸੀਮ ਸ਼ਾਹ 21 ਸਾਲ ਦੇ ਹਨ ਅਤੇ ਸਿਰਫ 21 ਸਾਲ 'ਚ ਹੀ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣਾ ਵੱਡਾ ਨਾਂ ਬਣਾ ਚੁੱਕੇ ਹਨ।

ਜਿਸ ਕਾਰਨ ਨਸੀਮ ਸ਼ਾਹ ਨੂੰ ਹੁਣ ਕਾਫੀ ਪ੍ਰਸਿੱਧੀ ਮਿਲੀ ਹੈ। ਭਾਰਤ ਖਿਲਾਫ ਮਿਲੀ ਹਾਰ ਤੋਂ ਬਾਅਦ ਨਸੀਮ ਸ਼ਾਹ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਛੋਟੇ ਬੱਚਿਆਂ ਨੂੰ ਆਟੋਗ੍ਰਾਫ ਦਿੰਦੇ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਬਾਬਰ ਆਜ਼ਮ ਨੇ ਸਾਰੇ ਬੱਚਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਜਿਸ ਤੋਂ ਬਾਅਦ ਭਾਰਤੀ ਮਾਡਲ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਨਸੀਮ ਸ਼ਾਹ ਦੀ ਪੋਸਟ ਸ਼ੇਅਰ ਕੀਤੀ ਅਤੇ ਸੋਨਮ ਨੂੰ ਨਸੀਮ ਦਾ ਕੰਮ ਬਹੁਤ ਪਸੰਦ ਆਇਆ। ਜਿਸ ਤੋਂ ਬਾਅਦ ਕਈ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਸੋਨਮ ਬਾਜਵਾ ਅਤੇ ਨਸੀਮ ਸ਼ਾਹ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਉਰਵਸ਼ੀ ਰੌਤੇਲਾ ਵੀ ਹੋਈ ਦੀਵਾਨੀ! ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਹੀਰੋਇਨ ਉਰਵਸ਼ੀ ਰੌਤੇਲਾ ਵੀ ਪਾਕਿਸਤਾਨੀ ਪਲੇਅਰ ਦੀ ਦੀਵਾਨੀ ਹੈ। ਕਿਉਂਕਿ, ਉਰਵਸ਼ੀ ਰੌਤੇਲਾ ਕਈ ਵਾਰ ਨਸੀਮ ਸ਼ਾਹ ਬਾਰੇ ਬਿਆਨ ਦੇ ਚੁੱਕੀ ਹੈ ਅਤੇ ਇੰਸਟਾਗ੍ਰਾਮ 'ਤੇ ਨਸੀਮ ਲਈ ਸਟੋਰੀ ਵੀ ਪੋਸਟ ਕਰ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਕੁਝ ਫੈਨਜ਼ ਸੋਨਮ ਬਾਜਵਾ ਨੂੰ ਟ੍ਰੋਲ ਵੀ ਕਰ ਰਹੇ ਹਨ। ਕਿਉਂਕਿ, ਉਸ ਨੇ ਪਾਕਿਸਤਾਨੀ ਖਿਡਾਰੀ ਦੀ ਆਪਣੀ ਸਟੋਰੀ ਇੰਸਟਾਗ੍ਰਾਮ 'ਤੇ ਪੋਸਟ ਕੀਤੀ।