Prabh Gill: ਪ੍ਰਭ ਗਿੱਲ ਨੂੰ ਗਾਇਕ ਬਣਨ ਲਈ ਕਰਨਾ ਪਿਆ ਸੰਘਰਸ਼, ਕੋਈ ਮਿਊਜ਼ਿਕ ਕੰਪਨੀ ਪਹਿਲਾ ਗੀਤ ਰਿਲੀਜ਼ ਕਰਨ ਲਈ ਨਹੀਂ ਸੀ ਤਿਆਰ
ਪੰਜਾਬੀ ਸਿੰਗਰ ਪ੍ਰਭ ਗਿੱਲ ਅੱਜ ਯਾਨਿ 23 ਦਸੰਬਰ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਭ ਗਿੱਲ ਪੰਜਾਬੀ ਇੰਡਸਟਰੀ ਦਾ ਉਹ ਨਾਂ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। (Photo Credit: Pinterest)
Download ABP Live App and Watch All Latest Videos
View In Appਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ‘ਚ ਹੋਇਆ ਸੀ। ਪ੍ਰਭ ਗਿੱਲ ਉਨ੍ਹਾਂ ਬਹੁਤ ਘੱਟ ਗਾਇਕਾਂ ਵਿੱਚੋਂ ਇੱਕ ਹਨ, ਜੋ ਆਪਣੇ ਪਹਿਲੇ ਹੀ ਗਾਣੇ ਨਾਲ ਸਟਾਰ ਬਣ ਗਏ ਸੀ। ਉਨ੍ਹਾਂ ਦਾ ਪਹਿਲਾ ਗੀਤ ਸੀ ‘ਤੇਰੇ ਬਿਨਾ’, ਜੋ ਕਿ 2009 ‘ਚ ਰਿਲੀਜ਼ ਹੋਇਆ ਸੀ। (Photo Credit: Pinterest)
ਪ੍ਰਭ ਗਿੱਲ ਦੇ ਘਰ ‘ਚ ਸ਼ੁਰੂ ਤੋਂ ਹੀ ਸੰਗੀਤਕ ਮਾਹੌਲ ਸੀ। ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਨੂੰ ਮਿਊਜ਼ਿਕ ਨਾਲ ਕਾਫੀ ਪਿਆਰ ਸੀ। ਉਹ ਜਦੋਂ ਵੀ ਘਰ ਹੁੰਦੇ ਸੀ ਤਾਂ ਪੂਰਾ ਦਿਨ ਗਾਣਾ ਸੁਣਦੇ ਰਹਿਣਾ। ਪ੍ਰਭ ਗਿੱਲ ਦੇ ਦਿਲ ‘ਚ ਇੱਥੋਂ ਹੀ ਗਾਇਕੀ ਲਈ ਸ਼ੌਕ ਜਾਗਿਆ ਸੀ। ਉਨ੍ਹਾਂ ਦੇ ਪਿਤਾ ਨੇ ਪ੍ਰਭ ਦੇ ਇਸ ਸ਼ੌਕ ਨੂੰ ਸਪੋਰਟ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਸਿਰਫ 12 ਸਾਲ ਦੀ ਉਮਰ ‘ਚ ਹੀ ਗਾਇਕੀ ਸਿੱਖਣੀ ਸ਼ੁਰੂ ਕੀਤੀ। (Photo Credit: Pinterest)
ਪ੍ਰਭ ਗਿੱਲ ਬਚਪਨ ਤੋਂ ਹੀ ਨੁਸਰਤ ਫਤਿਹ ਅਲੀ ਖਾਨ, ਗੁਰਦਾਸ ਮਾਨ, ਕੁਲਦੀਪ ਮਾਣਕ ਵਰਗੇ ਗਾਇਕਾਂ ਨੂੰ ਸੁਣ ਕੇ ਵੱਡੇ ਹੋਏ। ਪ੍ਰਭ ਗਿੱਲ ਨੇ ਆਪਣੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦੇ ਦਿਲ ‘ਚ ਇਨ੍ਹਾਂ ਦਿੱਗਜ ਗਾਇਕਾਂ ਨੂੰ ਸੁਣ ਕੇ ਹੀ ਗਾਇਕੀ ਦਾ ਸ਼ੌਕ ਜਾਗਿਆ। (Photo Credit: Pinterest)
ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਪ੍ਰਭ ਗਿੱਲ ਨੇ ਗਾਇਕੀ ਦਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਦਿਲਜੀਤ ਦੋਸਾਂਝ ਕੋਲ ਨੌਕਰੀ ਕੀਤੀ ਸੀ। ਉਹ ਦਿਲਜੀਤ ਦੇ ਗੀਤਾਂ ‘ਚ ਕੋਰਸ ਗਾਉਂਦੇ ਹੁੰਦੇ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਦਿਲਜੀਤ ਨਾਲ ਉਨ੍ਹਾਂ ਨੇ 6 ਸਾਲ ਕੰਮ ਕੀਤਾ। ਦਿਲਜੀਤ ਪ੍ਰਭ ਗਿੱਲ ਦੇ ਕੰਮ ਤੋਂ ਕਾਫੀ ਪ੍ਰਭਾਵਿਤ ਸੀ। ਉਹ ਪ੍ਰਭ ਨੂੰ ਆਪਣੇ ਹਰ ਸਟੇਜ ਸ਼ੋਅ ‘ਤੇ ਨਾਲ ਰੱਖਦੇ ਸੀ। (Photo Credit: Pinterest)
ਪ੍ਰਭ ਗਿੱਲ ਨੇ ਆਪਣੇ ਗਾਇਕੀ ਦੇ ਕਰੀਅਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਈ ਗਾਇਕਾਂ ਕੋਲ ਨੌਕਰੀ ਮਿਲਦੀ ਸੀ। ਪ੍ਰਭ ਗਿੱਲ ਨੂੰ ਗਾਇਕੀ ਦਾ ਜਨੂੰਨ ਸੀ। ਉਹ ਖੁਦ ਦੀ ਇਕ ਐਲਬਮ ਕੱਢਣਾ ਚਾਹੁੰਦੇ ਸੀ। ਪਰ ਨੌਕਰੀ ਤੋਂ ਮਿਲਣ ਵਾਲੀ ਸਾਰੀ ਤਨਖਾਹ ਪਰਿਵਾਰ ਦੇ ਖਰਚਿਆਂ ‘ਚ ਪੂਰੀ ਹੋ ਜਾਂਦੀ ਸੀ। (Photo Credit: Pinterest)
ਕਿਉਂਕਿ ਪ੍ਰਭ ਗਿੱਲ ਇੱਕ ਮਿਡਲ ਕਲਾਸ ਫੈਮਿਲੀ ਤੋਂ ਆਉਂਦੇ ਸੀ। ਇਸ ਕਰਕੇ ਗਾਇਕ ਬਣਨ ਦਾ ਸੁਪਨਾ ਕਰਨਾ ਇੰਨਾਂ ਅਸਾਨ ਨਹੀਂ ਸੀ। ਆਖਰ ਉਹ ਦਿਨ ਆਇਆ ਜਦੋਂ ਪ੍ਰਭ ਗਿੱਲ ਨੇ ਆਪਣਾ ਪਹਿਲਾ ਗਾਣਾ ਗਾਇਆ। ਇਸ ਗਾਣੇ ਨੂੰ ਕੋਈ ਮਿਊਜ਼ਿਕ ਕੰਪਨੀ ਰਿਲੀਜ਼ ਕਰਨ ਲਈ ਤਿਆਰ ਨਹੀਂ ਸੀ। (Photo Credit: Pinterest)
ਇਸ ਤੋਂ ਬਾਅਦ ਪ੍ਰਭ ਗਿੱਲ ਨੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ। ਪ੍ਰਭ ਗਿੱਲ ਦੀ ਮੇਹਨਤ ਰੰਗ ਲਿਆਈ। ਉਨ੍ਹਾਂ ਦਾ ਪਹਿਲਾ ਗੀਤ ਖੁਬ ਹਿੱਟ ਹੋਇਆ। ਇਸ ਗੀਤ ਨੇ ਉਨ੍ਹਾਂ ਨੂੰ ਪਛਾਣ ਦਿਵਾਈ। (Photo Credit: Pinterest)
ਪ੍ਰਭ ਗਿੱਲ ਨੇ 2012 ‘ਚ ਪਹਿਲੀ ਐਲਬਮ ਕੱਢੀ ਸੀ। ਇਹ ਐਲਬਮ ਸੀ ‘ਐਂਡਲੈਸ’। ਪਹਿਲੀ ਹੀ ਐਲਬਮ ਤੋਂ ਪ੍ਰਭ ਗਿੱਲ ਸਟਾਰ ਬਣ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ‘ਮੇਰੇ ਕੋਲ’ ਤੇ ‘ਬੱਚਾ’ ਵਰਗੇ ਗਾਣਿਆਂ ਨੇ ਪ੍ਰਭ ਗਿੱਲ ਦੀ ਫੈਨ ਫਾਲੋਇੰਗ ‘ਚ ਹੋਰ ਵਾਧਾ ਕੀਤਾ। (Photo Credit: Pinterest)
ਪ੍ਰਭ ਗਿੱਲ ਅਕਸਰ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਵੀ ਜ਼ਿਆਦਾ ਐਕਟਿਵ ਨਹੀਂ ਰਹਿੰਦੇ। ਉਹ ਬੇਹੱਦ ਸਾਦਗੀ ਪਸੰਦ ਇਨਸਾਨ ਹਨ। ਪ੍ਰਭ ਗਿੱਲ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਡਾਊਨ ਟੂ ਅਰਥ ਹਨ। (Photo Credit: Pinterest)