Pranali Rathod: ਪ੍ਰਣਾਲੀ ਰਾਠੌੜ 26 ਦੀ ਉਮਰ 'ਚ ਹੈ ਕਰੋੜਾਂ ਦੀ ਮਾਲਕਣ, 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੋਂ ਕਮਾਇਆ ਨਾਂ
YRKKH Akshara Aka Pranali Rathod Net Worth: ਟੈਲੀਵਿਜ਼ਨ ਇੰਡਸਟਰੀ ਦਾ ਪਾਪੁੱਲਰ ਸ਼ੋਅ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੀ ਅਕਸ਼ਰਾ ਉਰਫ਼ ਪ੍ਰਣਾਲੀ ਰਾਠੌੜ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਉਹ ਕਰੋੜਾਂ ਦੀ ਮਾਲਕਣ ਹੈ...
Pranali Rathod latest picture
1/9
YRKKH Akshara Aka Pranali Rathod Net Worth: ਟੈਲੀਵਿਜ਼ਨ ਇੰਡਸਟਰੀ ਦਾ ਪਾਪੁੱਲਰ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਕਸ਼ਰਾ ਉਰਫ਼ ਪ੍ਰਣਾਲੀ ਰਾਠੌੜ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਉਹ ਕਰੋੜਾਂ ਦੀ ਮਾਲਕਣ ਹੈ। ਅੱਜ ਅਸੀ ਤੁਹਾਨੂੰ ਅਦਾਕਾਰਾ ਕੋਲ ਕਿੰਨੀ ਜਾਇਦਾਦ ਹੈ। ਉਸ ਬਾਰੇ ਦੱਸਣ ਜਾ ਰਹੇ ਹਾਂ।
2/9
'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਕਸ਼ਰਾ ਯਾਨਿ ਪ੍ਰਣਾਲੀ ਰਾਠੌਰ ਘਰ-ਘਰ ਜਾਣਿਆ ਪਛਾਣਿਆ ਚਿਹਰਾ ਬਣ ਚੁੱਕੀ ਹੈ। ਅਕਸ਼ੂ ਦੇ ਕਿਰਦਾਰ 'ਚ ਲੋਕ ਉਸ ਨੂੰ ਕਾਫੀ ਪਸੰਦ ਕਰਦੇ ਹਨ।
3/9
ਦੱਸ ਦੇਈਏ ਕਿ ਹਿਨਾ ਖਾਨ ਅਤੇ ਸ਼ਿਵਾਂਗੀ ਜੋਸ਼ੀ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਅਕਸ਼ਰਾ ਅਤੇ ਨਾਇਰਾ ਦਾ ਕਿਰਦਾਰ ਨਿਭਾ ਅੱਜ ਚੋਟੀ ਦੀਆਂ ਅਭਿਨੇਤਰੀਆਂ ਵਿੱਚ ਸ਼ਾਮਲ ਹੋ ਗਈਆਂ ਹਨ। ਇਸੇ ਤਰ੍ਹਾਂ ਪ੍ਰਣਾਲੀ ਰਾਠੌਰ ਵੀ ਹੁਣ ਪ੍ਰਸਿੱਧ ਅਭਿਨੇਤਰੀਆਂ ਵਿੱਚੋਂ ਇੱਕ ਹੈ।
4/9
ਖਾਸ ਗੱਲ ਇਹ ਹੈ ਕਿ ਪ੍ਰਣਾਲੀ ਰਾਠੌੜ ਦੀ ਪ੍ਰਸਿੱਧੀ ਨਾਲ ਫਾਲੋਅਰਸ ਵਧ ਗਏ। ਇੰਸਟਾਗ੍ਰਾਮ 'ਤੇ ਉਸ ਨੂੰ 1.8 ਮਿਲੀਅਨ ਲੋਕ ਫਾਲੋ ਕਰਦੇ ਹਨ।
5/9
ਪ੍ਰਣਾਲੀ ਰਾਠੌਰ ਟੀਵੀ ਦੀ ਸਭ ਤੋਂ ਮਹਿੰਗੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਟੈਲੀਚੱਕਰ ਦੀ ਰਿਪੋਰਟ ਮੁਤਾਬਕ 'ਯੇ ਰਿਸ਼ਤਾ' ਦੇ ਇਕ ਐਪੀਸੋਡ ਲਈ ਉਸ ਨੂੰ 60 ਹਜ਼ਾਰ ਰੁਪਏ ਫੀਸ ਮਿਲਦੀ ਹੈ।
6/9
ਅਦਾਕਾਰਾ ਪ੍ਰਣਾਲੀ ਵਿਗਿਆਪਨਾਂ ਤੋਂ ਵੀ ਵਧੀਆ ਪੈਸਾ ਕਮਾਉਂਦੀ ਹੈ। ਉਹ ਘੱਟ ਅਮੀਰ ਨਹੀਂ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 1 ਕਰੋੜ ਰੁਪਏ ਦੱਸੀ ਜਾਂਦੀ ਹੈ। 26 ਸਾਲ ਦੀ ਉਮਰ ਵਿੱਚ ਇਹ ਮੁਕਾਮ ਹਾਸਿਲ ਕਰਨਾ ਕੋਈ ਆਮ ਗੱਲ ਨਹੀਂ ਹੈ।
7/9
ਪ੍ਰਣਾਲੀ ਰਾਠੌਰ 'ਯੇ ਰਿਸ਼ਤਾ...' 'ਚ ਅਕਸ਼ਰਾ ਬਣਨ ਤੋਂ ਪਹਿਲਾਂ ਕਈ ਟੀਵੀ ਸ਼ੋਅਜ਼ 'ਚ ਵੀ ਕੰਮ ਕਰ ਚੁੱਕੀ ਹੈ। ਉਸ ਨੇ 'ਪਿਆਰ ਪਹਿਲੀ ਬਾਰ', 'ਜਾਤ ਨਾ ਪੁੱਛੋ ਪ੍ਰੇਮ ਕੀ', 'ਬੈਰਿਸਟਰ ਬਾਬੂ', 'ਕਿਉਂ ਉਠੇ ਦਿਲ ਛੱਡ ਆਇਆ' ਵਰਗੇ ਸ਼ੋਅਜ਼ 'ਚ ਕੰਮ ਕੀਤਾ।
8/9
ਉਹ ਵੈੱਬ ਸੀਰੀਜ਼ 'ਹਟਜ਼ਪਾਹ' 'ਚ ਵੀ ਨਜ਼ਰ ਆ ਚੁੱਕੀ ਹੈ। 'ਯੇ ਰਿਸ਼ਤਾ...' 'ਚ ਨਜ਼ਰ ਆਉਣ ਤੋਂ ਬਾਅਦ ਪ੍ਰਣਾਲੀ ਨੇ 'ਸਰਬੋਤਮ ਅਭਿਨੇਤਰੀ' (ਪ੍ਰਸਿੱਧ) ਐਵਾਰਡ ਜਿੱਤਿਆ ਹੈ।
9/9
ਪ੍ਰਣਾਲੀ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਰਾਹੀਂ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਆਪਣੇ ਸੋਸ਼ਲ ਮੀਡੀਆ ਉੱਪਰ ਉਹ ਆਪਣੀਆਂ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ।
Published at : 10 Apr 2023 02:56 PM (IST)