ਦਰਦਨਾਕ ਹੈ ਪੁਰਾਣੇ ਜ਼ਮਾਨੇ ਦੀ ਇਸ ਅਦਾਕਾਰਾ ਦੀ ਕਹਾਣੀ, ਬੁਆਏ ਫ਼ਰੈਂਡ ਦੇ ਪੁੱਤਰਾਂ ਨੇ ਬੇਰਹਿਮੀ ਨਾਲ ਕੀਤਾ ਸੀ ਕਤਲ
ਪ੍ਰਿਆ ਦੀ ਮੌਤ 27 ਮਾਰਚ 2000 ਨੂੰ ਹੋਈ ਸੀ। ਪ੍ਰਿਆ ਰਾਜਵੰਸ਼ ਬਾਲੀਵੁੱਡ ਦਾ ਜਾਣਿਆ-ਪਛਾਣਿਆ ਨਾਂ ਰਿਹਾ ਹੈ।
Download ABP Live App and Watch All Latest Videos
View In AppPriya Rajvansh Life Facts: ਬਾਲੀਵੁੱਡ ਅਦਾਕਾਰਾ ਪ੍ਰਿਆ ਰਾਜਵੰਸ਼ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਸੀ। ਪ੍ਰਿਆ ਦਾ ਨਾਂ ਦੇਵ ਆਨੰਦ ਦੇ ਭਰਾ ਚੇਤਨ ਆਨੰਦ ਨਾਲ ਜੁੜਿਆ ਸੀ।ਦੋਵੇਂ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ ਪਰ ਪ੍ਰਿਆ ਦੀ ਦਰਦਨਾਕ ਮੌਤ ਨੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਦਾ ਜਨਮ 30 ਦਸੰਬਰ 1936 ਨੂੰ ਸ਼ਿਮਲਾ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਜੰਗਲਾਤ ਵਿਭਾਗ ਵਿੱਚ ਕੰਜ਼ਰਵੇਟਰ ਸਨ। ਪ੍ਰਿਆ ਦੇ ਘਰ ਦਾ ਨਾਂ ਵੀਰਾ ਸੁੰਦਰ ਸਿੰਘ ਸੀ।
ਪ੍ਰਿਆ ਦੀ ਪੜ੍ਹਾਈ ਚੱਲ ਰਹੀ ਸੀ, ਇਸ ਦੌਰਾਨ ਉਨ੍ਹਾਂ ਦੇ ਪਿਤਾ ਨੂੰ ਭਾਰਤ ਸਰਕਾਰ ਨੇ ਲੰਡਨ ਭੇਜ ਦਿੱਤਾ, ਜਿਸ ਤੋਂ ਬਾਅਦ ਪ੍ਰਿਆ ਨੇ ਸ਼ਿਮਲਾ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਲੰਡਨ ਤੋਂ ਪੜ੍ਹਾਈ ਕੀਤੀ।
ਪ੍ਰਿਆ ਬਹੁਤ ਖੂਬਸੂਰਤ ਸੀ ਅਤੇ ਆਪਣੀ ਪੜ੍ਹਾਈ ਦੌਰਾਨ ਇਕ ਫੋਟੋਗ੍ਰਾਫਰ ਨੇ ਲੁਕ-ਛਿਪ ਕੇ ਉਨ੍ਹਾਂ ਦੀ ਫੋਟੋ ਖਿੱਚ ਲਈ ਸੀ। ਬਾਲੀਵੁੱਡ ਫਿਲਮਕਾਰ ਚੇਤਨ ਆਨੰਦ ਨੇ ਇਸ ਫੋਟੋ ਨੂੰ ਦੇਖਿਆ ਅਤੇ ਪ੍ਰਿਆ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਫਿਲਮ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ।
ਫਿਲਮ 'ਚ ਕੰਮ ਕਰਦੇ ਹੋਏ ਪ੍ਰਿਆ ਚੇਤਨ ਦੇ ਕਾਫੀ ਕਰੀਬ ਆ ਗਈ ਸੀ। ਚੇਤਨ ਵੀ ਪ੍ਰਿਆ ਦੀ ਖ਼ੂਬਸੂਰਤੀ ਦੇ ਕਾਇਲ ਗਏ ਸੀ ਅਤੇ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਉਹ ਪ੍ਰਿਆ ਨੂੰ ਪਿਆਰ ਕਰ ਬੈਠੇ ਸੀ। ਚੇਤਨ ਆਨੰਦ ਮਰਦੇ ਦਮ ਤੱਕ ਪ੍ਰਿਆ ਦੇ ਨਾਲ ਰਹੇ। ਉਨ੍ਹਾਂ ਨੇ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੱਤਾ, ਪਰ ਵੱਖ ਹੋ ਗਏ।
ਚੇਤਨ ਆਨੰਦ ਨੇ ਪ੍ਰਿਆ ਲਈ ਇੱਕ ਆਲੀਸ਼ਾਨ ਬੰਗਲਾ ਵੀ ਖਰੀਦਿਆ, ਜਿਸ ਵਿੱਚ ਦੋਵੇਂ ਇਕੱਠੇ ਰਹਿੰਦੇ ਸਨ। ਇਸ ਦੌਰਾਨ ਪ੍ਰਿਆ ਚੇਤਨ ਆਨੰਦ ਦੁਆਰਾ ਨਿਰਦੇਸ਼ਿਤ 'ਹੀਰ ਰਾਂਝਾ', 'ਹੰਸਤੇ ਜ਼ਖਮ', 'ਹਿੰਦੁਸਤਾਨ ਕੀ ਕਸਮ', 'ਕੁਦਰਤ' ਸਮੇਤ ਕੁਝ ਛੋਟੀਆਂ ਫਿਲਮਾਂ ਵਿੱਚ ਨਜ਼ਰ ਆਈ।
ਚੇਤਨ ਅਤੇ ਪ੍ਰਿਆ ਆਪਣੀ ਦੁਨੀਆ 'ਚ ਖੁਸ਼ ਸਨ ਪਰ ਉਨ੍ਹਾਂ ਦੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਲੱਗ ਗਈ। ਚੇਤਨ ਆਨੰਦ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਪ੍ਰਿਆ ਦਾ ਜਿਊਣਾ ਮੁਸ਼ਕਿਲ ਹੋ ਗਿਆ। ਉਹ ਇਕੱਲੀ ਪੈ ਗਈ। ਚੇਤਨ ਦੇ ਬੇਟੇ ਨੂੰ ਪ੍ਰਿਆ ਬਿਲਕੁਲ ਵੀ ਪਸੰਦ ਨਹੀਂ ਕਰਦੇ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਆਪਣੀ ਮੌਤ ਤੋਂ ਪਹਿਲਾਂ ਚੇਤਨ ਨੇ ਆਪਣੀ ਵਸੀਅਤ 'ਚ ਪ੍ਰਿਆ ਦੇ ਨਾਂ ਕਾਫੀ ਜਾਇਦਾਦ ਕੀਤੀ ਸੀ। ਇਹੀ ਨਹੀਂ ਉਹ ਆਪਣੇ ਘਰ ਵੀ ਪ੍ਰਿਆ ਦੇ ਨਾਂ ਕਰ ਗਏ ਸੀ। ਇਹੀ ਗੱਲ ਚੇਤਨ ਦੇ ਪੁੱਤਰਾਂ ਨੂੰ ਚੁਭ ਗਈ। 27 ਮਾਰਚ, 2000 ਨੂੰ, ਪ੍ਰਿਆ ਦੀ ਉਸਦੇ ਬੰਗਲੇ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ।
ਪ੍ਰਿਆ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਅਦਾਕਾਰਾ ਦੀ ਇਸ ਤਰ੍ਹਾਂ ਅਚਾਨਕ ਦਰਦਨਾਕ ਮੌਤ ਨਾਲ ਪੂਰਾ ਬਾਲੀਵੁੱਡ ਹਿੱਲ ਗਿਆ ਸੀ। ਪੁਲਿਸ ਨੇ ਇਹ ਕੇਸ ਜਲਦ ਸੁਲਝਾ ਲਿਆ ਅਤੇ ਸਾਹਮਣੇ ਆਇਆ ਕਿ ਚੇਤਨ ਆਨੰਦ ਦੇ ਦੋਵੇਂ ਲੜਕਿਆਂ ਨੇ ਘਰ ;ਚ ਕੰਮ ਕਰਦੇ ਨੌਕਰਾਂ ਦੀ ਮਦਦ ਨਾਲ ਪ੍ਰਿਆ ਦਾ ਕਤਲ ਕੀਤਾ। ਕਤਲ ਤੋਂ ਦੋ ਸਾਲਾਂ ਬਾਅਦ 2002 `ਚ ਚਾਰੇ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ।