ਵਧ ਗਿਆ ਪ੍ਰਿਯੰਕਾ ਚੋਪੜਾ ਦਾ ਵਜ਼ਨ ਜਾਂ ਪ੍ਰੈਗਨੇਂਟ ਹੈ ਦੇਸੀ ਗਰਲ? ਖੂਬ ਵਾਇਰਲ ਹੋ ਰਹੀਆਂ ਤਸਵੀਰਾਂ
ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਾਸ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਲੰਡਨ 'ਚ ਘੁੰਮਦੀ ਦਿਖਾਈ ਦੇ ਰਹੀ ਹੈ।
Download ABP Live App and Watch All Latest Videos
View In Appਦਰਅਸਲ ਪ੍ਰਿਯੰਕਾ ਚੋਪੜਾ ਦੀਆਂ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਭਾਰ ਕੁਝ ਵਧਿਆ ਹੋਇਆ ਦਿਖਾਈ ਦੇ ਰਿਹਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਪਹਿਲੀ ਪ੍ਰੈਗਨੇਂਸੀ ਕਾਫੀ ਗਰਮਾ ਗਈ ਹੈ।
ਹਾਲਾਂਕਿ ਪ੍ਰਿਯੰਕਾ ਚੋਪੜਾ ਇਸ ਦੌਰਾਨ ਕੈਜ਼ੁਅਲ ਲੁੱਕ 'ਚ ਦਿਖਾਈ ਦੇ ਰਹੀ ਹੈ। ਅਜਿਹੇ 'ਚ ਕਈ ਯੂਜ਼ਰਸ ਦਾ ਇਹ ਵੀ ਮੰਨਣਾ ਹੈ ਕਿ ਕੱਪੜਿਆਂ ਕਾਰਨ ਪੀਸੀ ਪਲੱਸ ਸਾਇਜ਼ 'ਚ ਦਿਖਾਈ ਦੇ ਰਹੀ ਸੀ।
ਤਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀ ਕਿਤਾਬ Unfinished ਹਾਲ ਹੀ 'ਚ ਰਿਲੀਜ਼ ਹੋਈ ਹੈ ਤੇ ਉਹ ਆਪਣੀ ਬੁੱਕ ਨੂੰ ਲੈਕੇ ਕਾਫੀ ਚਰਚਾ 'ਚ ਹੈ।
ਪ੍ਰਿਯੰਕਾ ਨੇ ਆਪਣੀ ਇਸ ਕਿਤਾਬ 'ਚ ਆਪਣੇ ਬਚਪਨ ਤੋਂ ਲੈਕੇ ਹੁਣ ਤਕ ਦਾ ਸਫਰ ਬਿਆਨਿਆ ਹੈ।
ਇਸ ਕਿਤਾਬ ਚ ਕਾਫੀ ਦਿਲਚਸਪ ਤੇ ਅਣਸੁਣੇ ਕਿੱਸੇ ਉਨ੍ਹਾਂ ਨੇ ਦੱਸੇ ਹਨ ਜਿੰਨ੍ਹਾਂ ਬਾਰੇ ਪ੍ਰਸ਼ੰਸਕ ਨਹੀਂ ਜਾਣਦੇ।
ਪ੍ਰਿਯੰਕਾ ਲੰਡਨ 'ਚ ਹੈ ਜਿੱਥੇ ਆਪਣੇ ਵੈਬ ਸ਼ੋਅ ਸਿਟਾਡੇਲ ਦੀ ਸ਼ੂਟਿੰਗ ਕਰ ਰਹੀ ਹੈ।
ਉਨ੍ਹਾਂ ਆਪਣੇ ਸਕੂਲ ਟਾਇਮ ਬੁਆਏਫ੍ਰੈਂਡ ਤੋਂ ਲੈਕੇ ਬਾਲੀਵੁੱਡ 'ਚ ਐਂਟਰੀ ਤੋਂ ਬਾਅਦ ਉਨ੍ਹਾਂ ਦੇ ਸਟ੍ਰਗਲ ਤਕ ਸਭ ਕੁਝ ਦੱਸਿਆ ਹੈ।
ਔਮੇਜ਼ਨ ਦੀ ਸਪਾਈ ਸੀਰੀਜ਼ 'ਚ ਪ੍ਰਿਯੰਕਾ ਦੇ ਓਪੋਜ਼ਿਟ ਗੇਮ ਆਫ ਥ੍ਰੋਂਸ ਸਟਾਰ ਰਿਚਰਡ ਮੈਡੇਨ ਨਜ਼ਰ ਆਉਣਗੇ। ਸ਼ੋਅ ਦਾ ਨਿਰਮਾਣ ਅਵੇਂਜਰਸ: ਇਨਫਿਨਿਟੀ ਵਾਰ ਅਤੇ ਐਂਡਗੇਮ ਦੇ ਨਿਰਦੇਸ਼ਕਾਂ ਜੋ ਅਤੇ ਏਂਥੋਨੀ ਰੂਸੋ ਵੱਲੋਂ ਕੀਤਾ ਜਾਵੇਗਾ।