Pulkit Samrat: ਹੱਥਾਂ 'ਚ ਹੱਥ ਪਾਏ ਨਜ਼ਰ ਆਏ ਪੁਲਕਿਤ ਸਮਰਾਟ ਤੇ ਕ੍ਰਿਤੀ ਖਰਬੰਦਾ, ਅਦਾਕਾਰਾ ਨੇ ਫਲੌਂਟ ਕੀਤਾ ਸਿੰਦੂਰ ਤੇ ਲਾਲ ਚੂੜਾ
ਵਿਆਹ ਤੋਂ ਬਾਅਦ ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਨੂੰ ਪਹਿਲੀ ਵਾਰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਜੋੜੇ ਨੇ ਇਕ-ਦੂਜੇ ਦਾ ਹੱਥ ਫੜ ਕੇ ਕਾਫੀ ਤਸਵੀਰਾਂ ਖਿਚਵਾਈਆਂ। ਇਸ ਜੋੜੇ ਨੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।
Download ABP Live App and Watch All Latest Videos
View In Appਵਿਆਹ ਤੋਂ ਬਾਅਦ ਪਹਿਲੀ ਵਾਰ ਏਅਰਪੋਰਟ ਤੋਂ ਇਸ ਜੋੜੇ ਦੀਆਂ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਇਕੱਠੇ ਕਾਫੀ ਚੰਗੇ ਲੱਗ ਰਹੇ ਹਨ ਅਤੇ ਪਾਪਾਰਾਜ਼ੀ ਦੇ ਸਾਹਮਣੇ ਮੁਸਕਰਾਉਂਦੇ ਹੋਏ ਪੋਜ਼ ਦੇ ਰਹੇ ਹਨ।
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕ੍ਰਿਤੀ ਖਰਬੰਦਾ ਹਲਕੇ ਗੁਲਾਬੀ ਰੰਗ ਦੇ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਉਸ ਨੇ ਸਿੰਦੂਰ ਅਤੇ ਲਾਲ ਰੰਗ ਦਾ ਚੂੜਾ ਵੀ ਪਹਿਿਨਿਆ ਹੋਇਆ ਸੀ।
ਏਅਰਪੋਰਟ 'ਤੇ ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਨੇ ਇਕ-ਦੂਜੇ ਦਾ ਹੱਥ ਫੜ ਕੇ ਪਾਪਰਾਜ਼ੀ ਦੇ ਸਾਹਮਣੇ ਪੋਜ਼ ਦਿੱਤੇ ਅਤੇ ਤਸਵੀਰਾਂ ਕਲਿੱਕ ਕਰਵਾਈਆਂ। ਇਸ ਦੌਰਾਨ ਇਹ ਜੋੜਾ ਇਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੇ ਵੀ ਨਜ਼ਰ ਆਏ।
ਆਪਣੇ ਲੁੱਕ ਦੀ ਗੱਲ ਕਰੀਏ ਤਾਂ ਅਭਿਨੇਤਰੀ ਵਿਆਹ ਤੋਂ ਬਾਅਦ ਸਿੰਦੂਰ ਅਤੇ ਲਾਲ ਰੰਗ ਦੇ ਚੂੜੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਪੁਲਕਿਤ ਨੇ ਨੀਲੇ ਰੰਗ ਦਾ ਕੁੜਤਾ ਪਾਇਆ ਹੋਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਜੋੜੇ ਦਾ ਵਿਆਹ 15 ਮਾਰਚ ਨੂੰ ਹੋਇਆ ਸੀ। ਜੋੜੇ ਨੇ ਆਪਣੇ ਖਾਸ ਦਿਨ ਨੂੰ ਬਹੁਤ ਹੀ ਗੁਪਤ ਰੱਖਿਆ ਸੀ। ਇਸ ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਏ ਸਨ।
ਜੋੜੇ ਨੇ ਦਿੱਲੀ ਦੇ ਮਾਨੇਸਰ ਵਿੱਚ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਪੁਲਕਿਤ ਸਮਰਾਟ ਅਤੇ ਕ੍ਰਿਤੀ ਨੇ 2019 ਦੀ ਫਿਲਮ ਪਾਗਲਪੰਤੀ ਵਿੱਚ ਇਕੱਠੇ ਕੰਮ ਕੀਤਾ ਸੀ।