Sonam Bajwa: ਸੋਨਮ ਬਾਜਵਾ ਨੇ ਸਮੁੰਦਰ ਕਿਨਾਰੇ ਹੌਟ ਅੰਦਾਜ਼ ਨਾਲ ਲੁੱਟੀ ਮਹਿਫਲ, ਦੇਖੋ ਅਦਾਕਾਰਾ ਦੀਆਂ ਨਵੀਆਂ ਤਸਵੀਰਾਂ

Sonam Bajwa Pics: ਸੋਨਮ ਬਾਜਵਾ ਨੇ ਬਿਲਕੁਲ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਅਦਾਕਾਰਾ ਹੌਟ ਅਵਤਾਰ ਚ ਨਜ਼ਰ ਆ ਰਹੀ ਹੈ।

ਸੋਨਮ ਬਾਜਵਾ

1/7
ਸੋਨਮ ਬਾਜਵਾ ਨਾ ਸਿਰਫ ਪੰਜਾਬੀ ਇੰਡਸਟਰੀ ਦੀ ਟੌਪ, ਬਲਕਿ ਸਭ ਤੋਂ ਮਹਿੰਗੀ ਅਭਿਨੇਤਰੀ ਵੀ ਹੈ।
2/7
ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈਕੇ ਕਾਫੀ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਨਾਲ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਖੂਬ ਚਰਚਾ 'ਚ ਰਹਿੰਦੀ ਹੈ।
3/7
ਸੋਨਮ ਬਾਜਵਾ ਨੇ ਬਿਲਕੁਲ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਕੇ ਹੁਣ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ।
4/7
ਇਨ੍ਹਾਂ ਤਸਵੀਰਾਂ 'ਚ ਸੋਨਮ ਪਿੰਕ ਕੱਲਰ ਦੀ ਸ਼ੌਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਉਸ ਦੇ ਹੌਟ ਅੰਦਾਜ਼ ਦੇ ਦੀਵਾਨੇ ਹੋ ਰਹੇ ਹਨ।
5/7
ਇਸ ਦੇ ਨਾਲ ਨਾਲ ਸੋਨਮ ਬਾਜਵਾ ਦੀ ਫਿਲਮ 'ਕੈਰੀ ਆਨ ਜੱਟਾ 3' ਦਾ ਰੋਮਾਂਟਿਕ ਗਾਣਾ 'ਫਰਸ਼ਿਤੇ' ਵੀ ਰਿਲੀਜ਼ ਹੋਣ ਜਾ ਰਿਹਾ ਹੈ।
6/7
ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਇਸ ਗੀਤ ਦਾ ਟੀਜ਼ਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਗਾਣੇ ਨੂੰ ਬੀ ਪਰਾਕ ਨੇ ਆਪਣੀ ਅਵਾਜ਼ ਦਿੱਤੀ ਹੈ।
7/7
ਇਸ ਦੇ ਨਾਲ ਨਾਲ ਗੀਤ ਨੂੰ ਗਿੱਪੀ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਹੋਰ ਜ਼ਿਆਦਾ ਰੋਮਾਂਟਿਕ ਬਣਾ ਰਹੀ ਹੈ। ਦੱਸ ਦਈਏ ਕਿ ਇਹ ਗਾਣਾ 28 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
Sponsored Links by Taboola