Sonam Bajwa: ਫਿਲਮ ਦੀ ਸ਼ੂਟਿੰਗ ਦੌਰਾਨ ਕਿਸ ਨਾਲ ਟਾਈਮ ਬਿਤਾ ਰਹੀ ਅਦਾਕਾਰਾ ਸੋਨਮ ਬਾਜਵਾ, ਤਸਵੀਰਾਂ 'ਚ ਆਇਆ ਸਾਹਮਣੇ
Sonam Bajwa Pics : ਅਦਾਕਾਰਾ ਸੋਨਮ ਬਾਜਵਾ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਫਿਲਮ ਦੀ ਸ਼ੂਟਿੰਗ ਦੌਰਾਨ ਕਿਸ ਨਾਲ ਟਾਈਮ ਬਿਤਾ ਰਹੀ ਅਦਾਕਾਰਾ ਸੋਨਮ ਬਾਜਵਾ, ਤਸਵੀਰਾਂ 'ਚ ਆਇਆ ਸਾਹਮਣੇ
1/9
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਹ ਆਪਣੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ 'ਚ ਬਿਜ਼ੀ ਹੈ।
2/9
ਇਸ ਦਰਮਿਆਨ ਉਹ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
3/9
ਹੁਣ ਅਦਾਕਾਰਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਸ਼ੂਟਿੰਗ ਦੌਰਾਨ ਕਿਸ ਦੇ ਨਾਲ ਟਾਈਮ ਸਪੈਂਡ ਕਰਨਾ ਪਸੰਦ ਕਰਦੀ ਹੈ।
4/9
ਦੱਸ ਦਈਏ ਕਿ ਅਦਾਕਾਰਾ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
5/9
ਉਸ ਨੇ ਕਰੀਮ ਰੰਗ ਦਾ ਗਰਮ ਕਸ਼ਮੀਰੀ ਸੂਟ ਪਹਿਿਨਿਆ ਹੋਇਆ ਹੈ। ਇਸ ਦੇ ਨਾਲ ਉਸ ਨੇ ਲਾਲ ਰੰਗ ਦੀ ਚੁੰਨੀ ਲਈ ਹੋਈ ਹੈ। ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਤੇ ਪੰਜਾਬੀ ਜੁੱਤੀ ਨਾਲ ਪੂਰਾ ਕੀਤਾ ਹੈ।
6/9
ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਛੋਟੇ ਛੋਟੇ ਕਿਊਟ ਪੱਪੀਜ਼ ਯਾਨਿ ਕਤੂਰਿਆਂ ਨਾਲ ਲਾਡ ਲੜਾਉਂਦੀ ਨਜ਼ਰ ਆ ਰਹੀ ਹੈ।
7/9
ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਡੌਗ ਲਵਰਜ਼ ਦਾ ਧਿਆਨ ਇਹ ਤਸਵੀਰਾਂ ਖਿੱਚ ਰਹੀਆਂ ਹਨ।
8/9
ਦੱਸ ਦਈਏ ਕਿ ਇਹ ਸਾਰੇ ਸਟ੍ਰੇਅ ਡੌਗਜ਼ ਦੇ ਬੱਚੇ ਹਨ।
9/9
ਸ਼ੂਟਿੰਗ ਦੌਰਾਨ ਸੋਨਮ ਸਟ੍ਰੇਅ ਡੌਗਜ਼ ਨਾਲ ਹੀ ਸਮਾਂ ਬਿਤਾ ਰਹੀ ਹੈ। ਤਸਵੀਰਾਂ ਤੇ ਵੀਡੀਓਜ਼ 'ਚ ਉਸ ਦਾ ਡੌਗੀਜ਼ ਨਾਲ ਪਿਆਰ ਸਾਫ ਝਲਕਦਾ ਹੈ।
Published at : 24 Jan 2024 09:40 PM (IST)