Kamal Cheema: ਪੰਜਾਬੀ ਮਾਡਲ ਕਮਲ ਚੀਮਾ ਦਰਬਾਰ ਸਾਹਿਬ ਹੋਈ ਨਤਮਸਤਕ, ਹੜ੍ਹ ਪੀੜਤਾਂ ਲਈ ਕੀਤੀ ਅਰਦਾਸ

Kamal Cheema At Darbar Sahib: ਇੰਨੀਂ ਦਿਨੀਂ ਕਮਲ ਚੀਮਾ ਪੰਜਾਬ ਚ ਹੀ ਹੈ। ਉਹ ਬੀਤੇ ਦਿਨੀਂ ਪੰਜਾਬ ਪੁੱਜੀ ਸੀ ਅਤੇ ਉਹ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਸੀ।

ਕਮਲ ਚੀਮਾ

1/7
ਕਮਲ ਚੀਮਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਪੰਜਾਬ ਦੀ ਇਸ ਧੀ ਨੇ ਆਪਣੀ ਖੂਬਸੂਰਤੀ ਤੇ ਕਾਬਲੀਅਤ ਦੇ ਦਮ 'ਤੇ ਪੂਰੀ ਦੁਨੀਆ 'ਚ ਪੰਜਾਬ ਦਾ ਨਾਮ ਚਮਕਾਇਆ ਹੈ। ਉਹ ਇੰਟਰਨੈਸ਼ਨਲ ਸੁਪਰਮਾਡਲ ਹੈ ਅਤੇ ਕਮਾਲ ਦੀ ਅਦਾਕਾਰਾ ਹੈ।
2/7
ਇੰਨੀਂ ਦਿਨੀਂ ਕਮਲ ਚੀਮਾ ਪੰਜਾਬ 'ਚ ਹੀ ਹੈ। ਉਹ ਬੀਤੇ ਦਿਨੀਂ ਪੰਜਾਬ ਪੁੱਜੀ ਸੀ ਅਤੇ ਉਹ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਸੀ।
3/7
ਸੁਪਰਮਾਡਲ ਨੇ ਇੱਥੋਂ ਆਪਣੀਆਂ ਬੇਹੱਦ ਖੂਬਸਰੂਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ।
4/7
ਦੱਸ ਦਈਏ ਕਿ ਪੰਜਾਬ ਦੇ ਹਾਲਾਤ ਨੂੰ ਦੇਖਦਿਆਂ ਉਸ ਨੇ ਸਰਬੱਤ ਦੇ ਭਲੇ ਤੇ ਹੜ੍ਹ ਪੀੜਤਾਂ ਦੇ ਲਈ ਅਰਦਾਸ ਕੀਤੀ।
5/7
ਕਾਬਿਲੇਗ਼ੌਰ ਹੈ ਕਿ ਕਮਲ ਚੀਮਾ ਗਲੈਮਰ ਵਰਲਡ ਦਾ ਜਾਣਿਆ ਮਾਣਿਆ ਸਿਤਾਰਾ ਹੈ। ਹਾਲ ਹੀ 'ਚ ਉਸ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।
6/7
ਇਸ ਦੇ ਨਾਲ ਨਾਲ ਉਹ ਕੌਮਾਂਤਰੀ ਫੈਸ਼ਨ ਵੀਕ 'ਚ ਵੀ ਜਲਦ ਹਿੱਸਾ ਲੈਣ ਜਾ ਰਹੀ ਹੈ। ਉਹ ਮਲੇਸ਼ੀਆ ਵਿਖੇ ਹੋਣ ਜਾ ਰਹੇ ਦੁਨੀਆ ਦੇ ਸਭ ਤੋਂ ਵੱਡੇ ਈਵੈਂਟ 'ਚ ਸ਼ੋਅ ਸਟੌਪਰ ਬਣਨ ਜਾ ਰਹੀ ਹੈ। ਉਹ ਇਕਲੌਤੀ ਭਾਰਤੀ ਸੁਪਰਮਾਡਲ ਹੈ, ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।
7/7
ਇਸ ਦੇ ਨਾਲ ਨਾਲ ਕਮਲ 'ਇੰਡੀਆਜ਼ ਨੈਕਸਟ ਟੌਪ ਮਾਡਲ' ਨਾਮ ਦੇ ਰਿਐਲਟੀ ਸ਼ੋਅ ਦੀ ਜੱਜ ਵੀ ਬਣਨ ਜਾ ਰਹੀ ਹੈ। ਇਹ ਸ਼ੋਅ ਈ24 ਚੈਨਲ 'ਤੇ ਟੈਲੀਕਾਸਟ ਹੋਵੇਗਾ।
Sponsored Links by Taboola