Kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਦੇ ਜਨਮਦਿਨ ‘ਤੇ ਜਾਣੋ ਉਸ ਦੇ ਜੀਵਨ ਨਾਲ ਜੁੜੀਆਂ ਇਹ ਖਾਸ ਗੱਲਾਂ
ਪੰਜਾਬ ਦੀ ਪ੍ਰਸਿੱਧ ਮਾਡਲ ਕਮਲ ਖੰਗੂੜਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਤਕਰੀਬਨ ਇੱਕ ਦਹਾਕੇ ਤੱਕ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ ਹੈ।
Download ABP Live App and Watch All Latest Videos
View In Appਕਮਲ ਖੰਗੂੜਾ ਅੱਜ ਯਾਨਿ 16 ਦਸੰਬਰ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਆਓ ਕਮਲ ਦੇ ਜਨਮਦਿਨ ‘ਤੇ ਜਾਣਦੇ ਹਾਂ ਉਸ ਦੇ ਜੀਵਨ ਨਾਲ ਜੁੜੀਆਂ ਦਿਲਚਸਪ ਗੱਲਾਂ।
ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ। ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ।
ਇਹ ਗੱਲ ਨਹੀਂ ਕਿ ਅੱਜ ਇਨ੍ਹਾਂ ਲਈ ਲੋਕਾਂ ਦੀ ਦੀਵਾਨਗੀ ਘਟ ਗਈ ਹੈ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ।
ਕਮਲ ਖੰਗੂੜਾ ਦਾ ਜਨਮ 16 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਰਿਹਾ ਹੈ।
ਕਮਲ ਖੰਗੂੜਾ ਦਾ ਜਨਮ 16 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਰਿਹਾ ਹੈ।
ਇਸ ਦੇ ਨਾਲ ਨਾਲ ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਮਾਡਲਿੰਗ ਕਰਦੀ ਨਜ਼ਰ ਆਈ ਹੈ। ਛੁੱਟੀਆਂ, ਵਿਆਹ ਕਰਤਾ, ਹਿੱਕ ਠੋਕ ਕੇ ਤੇ ਹੋਰ ਕਈ ਗੀਤ ਉਨ੍ਹਾਂ ਦੇ ਯਾਦਗਾਰੀ ਗਾਣੇ ਹਨ।
ਕਮਲਦੀਪ ਬੇਹੱਦ ਖੂਬਸੂਰਤ ਹੈ। ਖਾਸ ਕਰਕੇ ਉਨ੍ਹਾਂ ਦੀਆਂ ਕਾਤਲ ਅੱਖਾਂ ਸਭ ਨੂੰ ਦੀਵਾਨਾ ਬਣਾਉਂਦੀਆਂ ਹਨ। ਕਮਲਦੀਪ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਕਾਫ਼ੀ ਮਿਲਦੀ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ।
ਕਮਲਦੀਪ ਦੇ ਪਰਿਵਾਰ `ਚ ਉਨ੍ਹਾਂ ਦੇ ਮਾਤਾ ਪਿਤਾ ਤੇ ਦੋ ਭਰਾ ਹਨ। ਕਮਲਦੀਪ ਦੀ ਆਪਣੀ ਮੰਮੀ ਨਾਲ ਬਹੁਤ ਖਾਸ ਬਾਂਡਿੰਗ ਹੈ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਕਸਰ ਆਪਣੀ ਮੰਮੀ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਕਮਲਦੀਪ ਆਪਣੇ ਕਰੀਅਰ ਦੀ ਚੋਟੀ ਤੇ ਸੀ। ਜਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਦਸ ਦਈਏ ਕਿ ਕਮਲਦੀਪ ਨੇ ਵਿੱਕੀ ਸ਼ੇਰਗਿੱਲ ਨਾਲ 19 ਅਕਤੂਬਰ 2014 `ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਕੈਨੇਡਾ `ਚ ਸੈਟਲ ਹੋ ਗਈ।
ਕਮਲਦੀਪ ਅੱਜ ਵੀ ਪੰਜਾਬੀ ਇੰਡਸਟਰੀ `ਚ ਮਾਡਲ ਤੇ ਸਿੰਗਰ ਵਜੋਂ ਸਰਗਰਮ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵੀ ਡਾਇਰੈਕਟ ਕੀਤੇ ਹਨ। ਉਹ ਕਈ ਨਵੇਂ ਗੀਤਾਂ `ਚ ਮਾਡਲ ਦੇ ਰੂਪ `ਚ ਨਜ਼ਰ ਆ ਚੁੱਕੀ ਹੈ।
ਇਸ ਦੇ ਨਾਲ ਨਾਲ ਦਸ ਦਈਏ ਕਿ ਕਮਲਦੀਪ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਵੀਡੀਓਜ਼ ਨਾਲ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਕਮਲਦੀਪ ਦੇ 9 ਲੱਖ ਤੋਂ ਜ਼ਿਆਦਾ ਫ਼ਾਲੋਅਰਜ਼ ਹਨ।
ਕਮਲ ਖੰਗੂੜਾ ਵਿਆਹ ਤੋਂ ਬਾਅਦ ਕੈਨੇਡਾ ਵੱਸ ਗਈ ਸੀ। ਉਹ ਇੰਨੀਂ ਭਾਰਤ ਆਈ ਹੋਈ ਹੈ। ਅਦਾਕਾਰਾ ਇੰਨੀਂ ਦਿਨੀਂ ਆਪਣੀ ਪੰਜਾਬੀ ਫਿਲਮ ‘ਸਲੂਕ’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਹ ਫਿਲਮ 2023 ‘ਚ ਰਿਲੀਜ਼ ਹੋਣ ਜਾ ਰਹੀ ਹੈ।