Afsana Khan: ਅਫਸਾਨਾ ਖਾਨ ਨੂੰ ਵੈਸਟਰਨ ਡਰੈੱਸ ਪਹਿਨਣੀ ਪਈ ਮਹਿੰਗੀ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਕਿਹਾ- 'ਮੋਟੀ'
ਪੰਜਾਬੀ ਗਾਇਕਾ ਅਫਸਾਨਾ ਖਾਨ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਦੀ ਆਵਾਜ਼ ਬਕਮਾਲ ਹੈ, ਇਸੇ ਲਈ ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ। ਇੰਨੀਂ ਦਿਨੀਂ ਅਫਸਾਨਾ ਖਾਨ ਕੈਨੇਡਾ ਗਈ ਹੋਈ ਹੈ। ਇੱਥੇ ਉਸ ਦੇ ਲਾਈਵ ਸ਼ੋਅਜ਼ ਚੱਲ ਰਹੇ ਹਨ।
Download ABP Live App and Watch All Latest Videos
View In Appਇਸ ਦੌਰਾਨ ਅਫਸਾਨਾ ਖਾਨ ਨੇ ਕੁੱਝ ਅਜਿਹਾ ਕੀਤਾ, ਜਿਸ ਦੀ ਵਜ੍ਹਾ ਕਰਕੇ ਹੁਣ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ।
ਅਫਸਾਨਾ ਖਾਨ ਨੇ ਆਪਣੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬਲੈਕ ਕੱਲਰ ਦੀ ਵ੍ਹਾਈਟ ਪੌਲਕਾ ਡੌਟ ਵਾਲੀ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ।
ਪਰ ਇਹ ਤਸਵੀਰਾਂ ਉਸ ਦੇ ਫੈਨਜ਼ ਨੂੰ ਕੁੱਝ ਖਾਸ ਪਸੰਦ ਨਹੀਂ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਫਸਾਨਾ ਖਾਨ ਦੇ ਮੋਟਾਪੇ ਦਾ ਰੱਜ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ।
ਇੱਥੋਂ ਤੱਕ ਕਿ ਲੋਕ ਉਸ ਨੂੰ ਪਤਲੀ ਹੋਣ ਦੀਆਂ ਨਸੀਹਤਾਂ ਦੇ ਰਹੇ ਹਨ।
ਅਫਸਾਨਾ ਨੂੰ ਇਨ੍ਹਾਂ ਤਸਵੀਰਾਂ ਲਈ ਲੋਕ ਕਾਫੀ ਜ਼ਿਆਦਾ ਟਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕੀਤਾ, 'ਮੋਟੀ'।
ਇੱਕ ਹੋਰ ਯੂਜ਼ਰ ਨੇ ਕਮੈਂਟ 'ਚ ਕਿਹਾ, 'ਏਨੀ ਮੋਟੀ ਤੇ ਡਰੈੱਸ ਦੇਖੋ ਕੀ ਪਾਇਆ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਜਿੰਮ ਜੁਆਇਨ ਕਰ ਲਓ ਜੀ, ਫਿਰ ਡਰੈੱਸਾਂ ਜਚਣ ਲੱਗ ਜਾਣਗੀਆਂ।'
ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਆਪਣੇ ਕੈਨੇਡਾ ਕੰਸਰਟ ਵਿੱਚ ਵਿਅਸਤ ਹੈ। ਇਸ ਦੌਰਾਨ ਉਹ ਸਿੱਧੂ ਦੀ ਪਸੰਦੀਦਾ ਥਾਂ ਪਹੁੰਚੀ ਅਤੇ ਦਰਸ਼ਕਾਂ ਨਾਲ ਉੱਥੇ ਮੌਜੂਦ ਲੋਕਾਂ ਨੂੰ ਰੂ-ਬ-ਰੂ ਕਰਵਾਇਆ।
ਦੱਸ ਦੇਈਏ ਕਿ ਅਫਸਾਨਾ ਖਾਨ ਦੇ ਨਾਲ-ਨਾਲ ਇਸ ਕੰਸਰਟ ਵਿੱਚ ਪੰਜਾਬੀ ਗਾਇਕ ਗੁਰ ਸਿੱਧੂ ਵੀ ਪਰਫਾਰਮ ਕਰਨ ਪਹੁੰਚੇ। ਜੋ ਆਪਣੇ ਗੀਤ ਬੰਬ ਆਗਿਆ ਅਤੇ ਰੂਟੀਨ ਨੂੰ ਲੈ ਚਰਚਾ ਵਿੱਚ ਹੈ।