Afsana Khan: ਅਫਸਾਨਾ ਖਾਨ ਨੇ ਪੰਜਾਬੀ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ, ਹੁਣ ਓਵਰ ਮੇਕਅੱਪ ਕਰਕੇ ਹੋਈ ਟਰੋਲ

Afsana Khan Trolled: ਅਫਸਾਨਾ ਖਾਨ ਨੇ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਚ ਅਫਸਾਨਾ ਭਾਵੇਂ ਪੰਜਾਬੀ ਸੂਟ ਚ ਨਜ਼ਰ ਆ ਰਹੀ ਹੈ, ਪਰ ਹੁਣ ਉਸ ਨੂੰ ਆਪਣੇ ਮੇਕਅੱਪ ਦੀ ਵਜ੍ਹਾ ਕਰਕੇ ਟਰੋਲ ਹੋਣਾ ਪੈ ਰਿਹਾ ਹੈ

ਅਫਸਾਨਾ ਖਾਨ

1/8
ਪੰਜਾਬੀ ਸਿੰਗਰ ਅਫਸਾਨਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ।
2/8
ਦੱਸ ਦਈਏ ਅਫਸਾਨਾ ਖਾਨ ਇੰਨੀਂ ਦਿਨੀਂ ਕੈਨੇਡਾ 'ਚ ਹੈ। ਉੱਥੇ ਗਾਇਕਾ ਖੂਬ ਐਨਜੁਆਏ ਕਰਦੀ ਨਜ਼ਰ ਆ ਰਹੀ ਹੈ। ਪਰ ਉਸ ਨੂੰ ਆਪਣੇ ਪਹਿਰਾਵੇ ਤੇ ਮੇਕਅੱਪ ਸੈਂਸ ਲਈ ਲਗਾਤਾਰ ਨਫਰਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
3/8
ਹਾਲ ਹੀ 'ਚ ਅਫਸਾਨਾ ਖਾਨ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਫਸਾਨਾ ਭਾਵੇਂ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ, ਪਰ ਹੁਣ ਉਸ ਨੂੰ ਆਪਣੇ ਮੇਕਅੱਪ ਦੀ ਵਜ੍ਹਾ ਕਰਕੇ ਟਰੋਲ ਹੋਣਾ ਪੈ ਰਿਹਾ ਹੈ।
4/8
ਅਫਸਾਨਾ ਖਾਨ ਇਨ੍ਹਾਂ ਤਸਵੀਰਾਂ 'ਚ ਪਰਪਲ ਯਾਨਿ ਜਾਮਨੀ ਰੰਗ ਦੇ ਪੰਜਾਬੀ ਸੂਟ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਾਲ ਉਸ ਨੇ ਕਾਫੀ ਗਹਿਣੇ ਵੀ ਪਹਿਨੇ ਹੋਏ ਹਨ।
5/8
ਇਨ੍ਹਾਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤਸਵੀਰਾਂ 'ਚ ਅਫਸਾਨਾ ਖਾਨ ਦੇ ਓਵਰ ਮੇਕਅੱਪ ਨੂੰ ਲੈਕੇ ਉਸ ਦਾ ਕਾਫੀ ਮਜ਼ਾਲ ਉਡਾਇਆ ਜਾ ਰਿਹਾ ਹੈ।
6/8
ਇਨ੍ਹਾਂ ਤਸਵੀਰਾਂ 'ਚ ਲੋਕ ਅਫਸਾਨਾ ਖਾਨ ਦੇ ਮੇਕਅੱਪ ਨੂੰ ਲੈਕੇ ਉਸ ਨੂੰ ਕਾਫੀ ਟਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, 'ਇਨ੍ਹਾ ਮੇਕਅੱਪ? ਮੂੰਹ 'ਤੇ ਇੱਧਾਂ ਚੋਪੜਿਆ ਪਿਆ।
7/8
ਕੀ ਸ਼ੋਅ ਕਰਨਾ ਚਾਹੁੰਦੇ ਹੋ ਮੈਡਮ ਅਫਸਾਨਾ ਜੀ ਤੁਸੀਂ? ਹੱਥਾਂ 'ਤੇ ਵੀ ਲਾ ਲਿਆ ਕਰੋ ਥੋੜਾ ਮੇਕਅੱਪ। ਹੱਥ ਇਕੱਲੇ ਹੀ ਨਜ਼ਰ ਆ ਰਹੇ ਤੁਹਾਡੇ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਦੀਦੀ ਮੇਕਅੱਪ ਥੋੜਾ ਜ਼ਿਆਦਾ ਹੋ ਗਿਆ ਅੱਜ ਤਾਂ।'
8/8
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਅਫਸਾਨਾ ਖਾਨ ਨੂੰ ਆਪਣੀ ਵੈਸਟਰਨ ਡਰੈੱਸ ਲਈ ਵੀ ਕਾਫੀ ਟਰੋਲ ਕੀਤਾ ਗਿਆ ਸੀ। ਉਸ ਨੇ ਬਲੈਕ ਪੋਲਕਾ ਡੌਟਸ ਵਾਲੀ ਵ੍ਹਾਈਟ ਡਰੈਸ ਪਹਿਨੀ ਸੀ, ਜਿਸ ਵਿੱਚ ਉਸ ਦੇ ਮੋਟਾਪੇ ਦਾ ਕਾਫੀ ਮਜ਼ਾਕ ਉਡਾਇਆ ਗਿਆ ਸੀ।
Sponsored Links by Taboola