Amrinder Gill: ਭੰਗੜੇ 'ਚ ਪਿੱਛੇ ਡਾਂਸ ਕਰਨ ਵਾਲਾ ਲੜਕਾ ਕਿਵੇਂ ਬਣ ਗਿਆ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਅਮਰਿੰਦਰ ਗਿੱਲ
ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਅਜਿਹਾ ਕਲਾਕਾਰ ਹਨ, ਜਿਨ੍ਹਾਂ ਦੇ ਜ਼ੀਰੋ ਹੇਟਰ ਹਨ। ਯਾਨਿ ਕਿ ਅਮਰਿੰਦਰ ਗਿੱਲ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੂੰ ਤੁਸੀਂ ਨਫਰਤ ਕਰ ਹੀ ਨਹੀਂ ਸਕਦੇ। ਅੱਜ ਅਸੀਂ ਤੁਹਾਨੂੰ ਅਮਰਿੰਦਰ ਗਿੱਲ ਦੀ ਕਹਾਣੀ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਅਮਰਿੰਦਰ ਗਿੱਲ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੰਡਸਟਰੀ ਦੇ ਸਭ ਤੋਂ ਡਾਊਨ ਟੂ ਅਰਥ ਸਟਾਰਜ਼ 'ਚੋਂ ਇੱਕ ਹਨ। ਗਾਇਕੀ ਦੇ ਖੇਤਰ 'ਚ ਕਦਮ ਰੱਖਣ ਤੋਂ ਪਹਿਲਾਂ ਗਿੱਲ ਕੋਅਪਰੇਟਿਵ ਬੈਂਕ 'ਚ ਮੈਨੇਜਰ ਦੀ ਨੌਕਰੀ ਕਰਦੇ ਸੀ। ਪਰ ਇਹ ਨੌਕਰੀ ਉਨ੍ਹਾਂ ਨੂੰ ਕਦੇ ਵੀ ਸੰਤੁਸ਼ਟੀ ਨਹੀਂ ਦੇ ਸਕੀ। ਕਿਉਂਕਿ ਬਚਪਨ ਤੋਂ ਹੀ ਅਮਰਿੰਦਰ ਗਿੱਲ ਨੂੰ ਐਕਟਿੰਗ ਤੇ ਡਾਂਸ ਕਰਨ ਦਾ ਸ਼ੌਕ ਸੀ।
ਅਮਰਿੰਦਰ ਗਿੱਲ ਉਨ੍ਹਾਂ ਬਹੁਤ ਹੀ ਘੱਟ ਗਾਇਕਾਂ ਵਿੱਚੋਂ ਹਨ, ਜੋ ਪਹਿਲੀ ਹੀ ਐਲਬਮ ਤੋਂ ਸਟਾਰ ਬਣੇ ਹੋਣ। ਪਰ ਅਮਰਿੰਦਰ ਗਿੱਲ ਆਪਣੇ ਪਹਿਲੇ ਹੀ ਸਟੇਜ ਸ਼ੋਅ ਤੋਂ ਸੁਪਰਸਟਾਰ ਬਣ ਗਏ ਸੀ।
ਉਨ੍ਹਾਂ ਨੂੰ ਬਚਪਨ ਤੋਂ ਹੀ ਨੱਚਣ ਗਾਉਣ ਦਾ ਸ਼ੌਕ ਸੀ, ਇਸੇ ਲਈ ਉਨ੍ਹਾਂ ਨੇ ਭੰਗੜਾ ਟੀਮ ਜੁਆਇਨ ਕਰ ਲਈ। ਉਨ੍ਹਾਂ ਦੀ ਭੰਗੜਾ ਟੀਮ ਨੂੰ ਨਾਮ ਦਿੱਤਾ ਗਿਆ 'ਰਿਦਮ ਬੁਆਏਜ਼'।
ਅਮਰਿੰਦਰ ਗਿੱਲ ਦੀ ਟੀਮ ਨੂੰ ਸਰਬਜੀਤ ਚੀਮਾ ਦੇ ਗਾਣੇ 'ਚ ਪਿੱਛੇ ਭੰਗੜਾ ਪਾਉਣ ਦਾ ਮੌਕਾ ਮਿਿਲਿਆ, ਪਰ ਹਾਲੇ ਵੀ ਅਮਰਿੰਦਰ ਗਿੱਲ ਨੂੰ ਉਨ੍ਹਾਂ ਦੇ ਮਨ ਮੁਤਾਬਕ ਸਫਲਤਾ ਨਹੀਂ ਮਿਲੀ ਸੀ। ਆਖਰ ਕਿਸਮਤ ਨੇ ਅਮਰਿੰਦਰ ਗਿੱਲ ਨੂੰ ਮੌਕਾ ਦਿੱਤਾ 31 ਦਸੰਬਰ 1998 ਨੂੰ। ਜਦੋਂ ਸਰਬਜੀਤ ਚੀਮਾ ਨਵੇਂ ਸਾਲ ਦਾ ਪ੍ਰੋਗਰਾਮ ਕਰਨ ਲਈ ਸ਼ੋਅ 'ਚ ਪਹੁੰਚ ਨਹੀਂ ਸਕੇ।
ਇਸ ਤਰ੍ਹਾਂ ਅਮਰਿੰਦਰ ਗਿੱਲ ਨੂੰ ਸਟੇਜ ਸ਼ੋਅ ਕਰਨ ਦਾ ਮੌਕਾ ਦਿੱਤਾ ਗਿਆ। ਬਾਇ ਚਾਂਸ ਮਿਲੇ ਇਸ ਮੌਕੇ ਨੂੰ ਗਿੱਲ ਨੇ ਬਹੁਤ ਹੀ ਚੰਗੀ ਤਰ੍ਹਾਂ ਇਸਤੇਮਾਲ ਕੀਤਾ। ਉਨ੍ਹਾਂ ਨੇ ਆਪਣੀ ਗਾਇਕੀ ਤੇ ਭੰਗੜੇ ਦੇ ਨਾਲ ਸਮਾਂ ਅਜਿਹਾ ਬੰਨ੍ਹ ਦਿੱਤਾ ਕਿ ਵੱਡੇ ਵੱਡੇ ਦਿੱਗਜ ਗਾਇਕ ਵੀ ਉਨ੍ਹਾਂ ਸਾਹਮਣੇ ਫੇਲ੍ਹ ਹੋ ਗਏ ਸੀ।
ਇਸ ਤਰ੍ਹਾਂ ਪਹਿਲੇ ਹੀ ਸਟੇਜ ਸ਼ੋਅ 'ਚ ਅਮਰਿੰਦਰ ਗਿੱਲ ਸੁਪਸਟਾਰ ਬਣ ਗਏ। ਇਸ ਤੋਂ ਬਾਅਦ ਸਾਲ 1999 'ਚ ਅਮਰਿੰਦਰ ਗਿੱਲ ਦੀ ਪਹਿਲੀ ਐਲਬਮ 'ਆਪਣੀ ਜਾਣ ਕੇ' ਰਿਲੀਜ਼ ਹੋਈ। ਇਸ ਤੋਂ ਬਾਅਦ ਗਿੱਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਅਮਰਿੰਦਰ ਗਿੱਲ ਜਿੰਨੇ ਉਮਦਾ ਗਾਇਕ ਹਨ। ਉਨ੍ਹਾਂ ਹੀ ਉਹ ਬੇਹਤਰੀਨ ਐਕਟਰ ਵੀ ਹਨ। ਅਮਰਿੰਦਰ ਗਿੱਲ ਨੇ 'ਮੁੰਡੇ ਯੂਕੇ ਦੇ' ਫਿਲਮ ਨਾਲ ਐਕਟਿੰਗ ਦੀ ਦੁਨੀਆ 'ਚ ਆਏ ਸੀ। ਇਸ ਫਿਲਮ 'ਚ ਉਨ੍ਹਾਂ ਨੇ ਜਿੰਮੀ ਸ਼ੇਰਗਿੱਲ ਨਾਲ ਐਕਟਿੰਗ ਕੀਤੀ ਸੀ।
ਅਮਰਿੰਦਰ ਗਿੱਲ ਉਹ ਕਲਾਕਾਰ ਹਨ, ਜੋ ਬੇਹੱਦ ਸ਼ਰਮੀਲੇ ਸੁਭਾਅ ਦੇ ਹਨ। ਉਹ ਬਸ਼ਰਤੇ ਬੇਹੱਦ ਡਾਊਨ ਟੂ ਅਰਥ ਹਨ, ਪਰ ਇਸ ਦੇ ਨਾਲ ਨਾਲ ਉਹ ਬਹੁਤ ਸ਼ਰਮੀਲੇ ਤੇ ਰਿਜ਼ਰਵ ਨੇਚਰ ਦੇ ਵੀ ਹਨ।
ਉਹ ਆਪਣੀ ਪ੍ਰਾਇਵੇਟ ਲਾਈਫ ਨਿੱਜੀ ਰੱਖਣਾ ਹੀ ਪਸੰਦ ਕਰਦੇ ਹਨ। ਇਸੇ ਲਈ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਰਹਿੰਦੇ। ਇਸ ਦੇ ਨਾਲ ਨਾਲ ਮੀਡੀਆ ਸਾਹਮਣੇ ਵੀ ਘੱਟ ਹੀ ਆਉਂਦੇ ਹਨ।