AP Dhillon: ਦੁਬਈ ਦੇ ਬੁਰਜ ਖਲੀਫਾ 'ਤੇ ਚਮਕਿਆ ਗਾਇਕ ਏਪੀ ਢਿੱਲੋਂ ਦਾ ਨਾਂ, ਖੂਬਸੂਰਤ ਤਸਵੀਰਾਂ ਮਿੰਟਾਂ 'ਚ ਹੋਈਆਂ ਵਾਇਰਲ
ਪੰਜਾਬੀ ਗਾਇਕ ਏਪੀ ਢਿੱਲੋਂ ਇੰਨੀਂ ਦਿਨੀਂ ਲਗਾਤਾਰ ਲਾਈਮਲਾਈਟ 'ਚ ਬਣਿਆ ਹੋਇਆ ਹੈ। ਦਰਅਸਲ, ਏਪੀ ਢਿੱਲੋਂ ਇਸ ਸਾਲ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਵਾਲਾ ਹੈ। ਦਿਲਜੀਤ ਦੋਸਾਂਝ ਤੋਂ ਬਾਅਦ ਏਪੀ ਦੂਜਾ ਪੰਜਾਬੀ ਤੇ ਭਾਰਤੀ ਕਲਾਕਾਰ ਹੈ, ਜੋ ਕੋਚੇਲਾ 'ਚ ਪਰਫਾਰਮ ਕਰੇਗਾ।
Download ABP Live App and Watch All Latest Videos
View In Appਇਸ ਤੋਂ ਪਹਿਲਾਂ ਏਪੀ ਢਿੱਲੋਂ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ। ਜਿਸ ਨੂੰ ਸੁਣ ਕੇ ਏਪੀ ਦੇ ਫੈਨਜ਼ ਖੁਸ਼ ਹੋ ਜਾਣਗੇ।
ਦਰਅਸਲ, ਗਾਇਕ ਹਾਲ ਹੀ 'ਚ ਦੁਬਈ ਦੇ ਬੁਰਜ ਖਲੀਫਾ 'ਤੇ ਫੀਚਰ ਹੋਇਆ ਸੀ। ਇਸ ਦੀ ਵਜ੍ਹਾ ਇਹ ਹੈ ਕਿ 29 ਫਰਵਰੀ ਨੂੰ ਏਪੀ ਢਿੱਲੋਂ ਦੁਬਈ 'ਚ ਲਾਈਵ ਪਰਫਾਰਮੈਂਸ ਦੇਣ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਉਸ ਨੂੰ ਬੁਰਜ ਖਲੀਫਾ 'ਤੇ ਫੀਚਰ ਕੀਤਾ ਗਿਆ ਹੈ, ਤਾਂ ਪੂਰੀ ਦੁਨੀਆ ਨੂੰ ਉਸ ਦੀ ਲਾਈਵ ਪਰਫਾਰਮੈਂਸ ਦੀ ਜਾਣਕਾਰੀ ਮਿਲੇ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਬੁਰਜ ਖਲੀਫਾ 'ਤੇ ਫੀਚਰ ਹੋਣ ਲਈ 2 ਕਰੋੜ ਰੁਪਏ ਦੇਣੇ ਪੈਂਦੇ ਹਨ। ਜ਼ਾਹਰ ਹੈ ਕਿ ਏਪੀ ਢਿੱਲੋਂ ਦੇ ਸਪੌਂਸਰਜ਼ ਨੇ ਇਸ ਦੇ ਲਈ ਪੈਸੇ ਖਰਚ ਕੀਤੇ ਹੋਣਗੇ।
ਦੱਸ ਦਈਏ ਕਿ ਏਪੀ ਢਿੱਲੋਂ ਦੀ ਲਾਈਵ ਪਰਫਾਰਮੈਂਸ 29 ਫਰਵਰੀ ਨੂੰ ਦੁਬਈ 'ਚ ਹੈ, ਜਿਸ ਨੂੰ ਲੈਕੇ ਫੈਨਜ਼ ਦੇ ਦਰਮਿਆਨ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਏਪੀ ਢਿੱਲੋਂ ਇਸੇ ਸਾਲ ਕੋਚੇਲਾ 'ਚ ਵੀ ਪਰਫਾਰਮ ਕਰਨ ਜਾ ਰਿਹਾ ਹੈ। ਉਸ ਦੀ ਪਰਫਾਰਮੈਂਸ 14 ਤੇ 21 ਅਪ੍ਰੈਲ ਨੂੰ ਹੋਵੇਗੀ।