ਗੁਰਨਾਮ ਭੁੱਲਰ ਨੇ ਰਚਿਆ ਇਤਿਹਾਸ, ਕੈਨੇਡਾ ਦੇ ਸਰੀ 'ਚ ਬਣਾ ਦਿੱਤਾ ਇਹ ਰਿਕਾਰਡ, ਦੇਖੋ ਤਸਵੀਰਾਂ
ਪੰਜਾਬੀ ਗਾਇਕ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਭੁੱਲਰ ਬੇਹੱਦ ਉਮਦਾ ਐਕਟਰ ਵੀ ਹੈ। ਉਸ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ।
Download ABP Live App and Watch All Latest Videos
View In Appਹੁਣ ਗੁਰਨਾਮ ਭੁੱਲਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਗੁਰਨਾਮ ਭੁੱਲਰ ਨੇ ਕੈਨੇਡਾ 'ਚ ਇਤਿਹਾਸ ਰਚ ਦਿੱਤਾ ਹੈ। ਗੁਰਨਾਮ ਭੁੱਲਰ ਨੇ ਇਸ ਪਲ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਦਰਅਸਲ, ਹਾਲ ਹੀ 'ਚ ਗੁਰਨਾਮ ਭੁੱਲਰ ਨੇ ਕੈਨੇਡਾ ਦੇ ਸਰੀ 'ਚ ਲਾਈਵ ਸ਼ੋਅ ਕੀਤਾ ਹੈ। ਉਸ ਨੇ ਸਰੀ ਫਿਊਸ਼ਨ ਫੈਸਟੀਵਲ 'ਚ ਲਾਈਵ ਪਰਫਾਰਮੈਂਸ ਦਿੱਤਾ ਸੀ। ਜਿਸ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ।
ਇਹ ਫੈਸਟੀਵਲ ਹਰ 2 ਸਾਲਾਂ 'ਚ ਇੱਕ ਵਾਰ ਹੁੰਦਾ ਹੈ। ਇਸ ਸਾਲ ਇਸ ਫੈਸਟੀਵਲ 'ਚ ਗੁਰਨਾਮ ਭੁੱਲਰ ਨੇ ਪਰਫਾਰਮ ਕੀਤਾ, ਤਾਂ ਇਹ ਇੱਕ ਰਿਕਾਰਡ ਬਣ ਗਿਆ।
ਫੈਸਟੀਵਲ 'ਚ ਗੁਰਨਾਮ ਭੁੱਲਰ ਦਾ ਸ਼ੋਅ ਹਾਊਸਫੁੱਲ ਰਿਹਾ। ਸਰੀ ਫਿਊਸ਼ਨ ਫੈਸਟੀਵਲ ਦੇ ਇਤਿਹਾਸ 'ਚ ਕਿਸੇ ਵੀ ਪਰਫਾਰਮਰ ਲਈ ਇੰਨਾਂ ਵੱਡਾ ਇਕੱਠ ਅੱਜ ਤੱਕ ਕਦੇ ਨਹੀਂ ਹੋਇਆ। ਗੁਰਨਾਮ ਭੁੱਲਰ ਨੇ ਇਹ ਇਤਿਹਾਸ ਰਚ ਕੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਗੁਰਨਾਮ ਭੁੱਲਰ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਅੱਜ ਅਸੀਂ ਸਰੀ 'ਚ ਇਤਿਹਾਸ ਰਚਿਆ। ਸਰੀ ਫਿਊਸ਼ਨ ਫੈਸਟੀਵਲ ਦੇ ਇਤਿਹਾਸ 'ਚ ਇਸ ਵਾਰ ਸਭ ਤੋਂ ਜ਼ਿਆਂਦਾ ਲੋਕਾਂ ਨੇ ਹਾਜ਼ਰੀ ਲਵਾਈ।'
ਗੁਰਨਾਮ ਭੁੱਲਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਵੀ ਕਰ ਦਿਤਾ ਹੈ। ਉਹ ਫਿਲਮ 'ਖਿਡਾਰੀ' 'ਚ ਨਜ਼ਰ ਆਉਣ ਵਾਲਾ ਹੈ। ਫਿਲਮ 'ਚ ਉਹ ਮੁੱਖ ਕਿਰਦਾਰ 'ਚ ਨਜ਼ਰ ਆਵੇਗਾ। ਫਿਲਮ 'ਚ ਉਸ ਦੇ ਨਾਲ ਕਰਤਾਰ ਚੀਮਾ ਤੇ ਸੁਰਭੀ ਜਿਓਤੀ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ।