ਹਰਭਜਨ ਮਾਨ ਦੀਆਂ ਪਤਨੀ ਹਰਮਨਦੀਪ ਕੌਰ ਨਾਲ ਖੂਬਸੂਰਤ ਤਸਵੀਰਾਂ ਨੇ ਜਿੱਤਿਆ ਦਿਲ, ਦੇਖੋ ਰੋਮਾਂਟਿਕ ਅੰਦਾਜ਼
ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਹ ਤਕਰੀਬਨ 30 ਸਾਲਾਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸਾਰੇ ਜ਼ਬਰਦਸਤ ਗਾਣੇ ਤੇ ਐਲਬਮਾਂ ਇੰਡਸਟਰੀ ਨੂੰ ਦਿੱਤੀਆਂ ਹਨ।
Download ABP Live App and Watch All Latest Videos
View In Appਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਭਜਨ ਮਾਨ ਦੇ ਨਾਲ ਨਾਲ ਉਨ੍ਹਾਂ ਦੀ ਪਤਨੀ ਹਰਮਨ ਕੌਰ ਵੀ ਕਾਫੀ ਪ੍ਰਸਿੱਧ ਹੈ। ਉਹ ਭਾਵੇਂ ਕੋਈ ਸੈਲੀਬ੍ਰਿਟੀ ਨਹੀਂ, ਪਰ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।
ਹਰਮਨਦੀਪ ਕੌਰ ਮਾਨ ਨੇ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਹ ਹਰਭਜਨ ਮਾਨ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇੰਨੀਂ ਦਿਨੀਂ ਹਰਭਜਨ ਮਾਨ ਆਪਣੇ ਪਰਿਵਾਰ ਨਾਲ ਇੰਡੀਆ 'ਚ ਹਨ। ਉਨ੍ਹਾਂ ਨੇ ਇੱਥੇ ਕੋਈ ਵਿਆਹ ਅਟੈਂਡ ਕੀਤਾ ਸੀ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਹਰਮਨ ਕੌਰ ਨੇ ਸ਼ੇਅਰ ਕੀਤੀਆਂ ਹਨ।
ਤਸਵੀਰਾਂ 'ਚ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਰਭਜਨ ਮਾਨ ਨੇ ਥ੍ਰੀ ਪੀਸ ਸੂਟ ਪਹਿਿਨਿਆ ਹੋਇਆ ਹੈ, ਜਦਕਿ ਹਰਮਨ ਕੌਰ ਪੰਜਾਬੀ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਉਨ੍ਹਾਂ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।
ਦੱਸ ਦਈਏ ਕਿ ਹਰਭਜਨ ਮਾਨ ਤੇ ਉਨ੍ਹਾਂ ਦਾ ਪਰਿਵਾਰ ਕੈਨੇਡਾ 'ਚ ਰਹਿੰਦਾ ਹੈ, ਉਹ ਅਕਸਰ ਪੰਜਾਬ ਆਉਂਦੇ ਰਹਿੰਦੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਨੇ ਹਾਲ ਹੀ 'ਚ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਖੁਸ਼ੀ 'ਚ ਉਨ੍ਹਾਂ ਨੇ ਆਪਣੀ ਐਲਬਮ 'ਮਾਇ ਵੇਅ ਮੈਂ ਤੇ ਮੇਰੇ ਗੀਤ' ਕੱਢੀ ਸੀ।