Jasmine Sandlas; ਜੈਸਮੀਨ ਸੈਂਡਲਾਸ ਨੇ ਦੇਸੀ ਲੁੱਕ ਨਾਲ ਲੁੱਟੀ ਮਹਿਫਲ, ਦੇਖੋ ਗਾਇਕਾ ਦਾ ਸਾਦਗੀ ਭਰਿਆ ਅੰਦਾਜ਼
Jasmine Sandlas Pics: ਜੈਸਮੀਨ ਸੈਂਡਲਾਸ ਨੇ ਪੀਲੇ ਲਹਿੰਗੇ ਚ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ
ਜੈਸਮੀਨ ਸੈਂਡਲਾਸ
1/8
ਜੈਸਮੀਨ ਸੈਂਡਲਾਸ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
2/8
ਜੈਸਮੀਨ ਸੈਂਡਲਾਸ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ।
3/8
ਜੈਸਮੀਨ ਸੈਂਡਲਾਸ ਪੀਲੇ ਲਹਿੰਗੇ 'ਚ ਖੂਬ ਜੱਚ ਰਹੀ ਹੈ।
4/8
ਲਹਿੰਗੇ ਨਾਲ ਉਸ ਨੇ ਵਾਲ ਖੁੱਲ੍ਹੇ ਛੱਡੇ ਹੋਏ ਹਨ। ਫੈਨਜ਼ ਉਸ ਦੇ ਇਸ ਸਾਦਗੀ ਭਰੇ ਅੰਦਾਜ਼ ਨੂੰ ਖੂਬ ਪਸੰਦ ਕਰ ਰਹੇ ਹਨ।
5/8
ਦਸ ਦਈਏ ਕਿ ਜੈਸਮੀਨ ਆਪਣੇ ਬੋਲਡ ਅਵਤਾਰ ਕਰਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ, ਪਰ ਜਦੋਂ ਵੀ ਉਹ ਰਵਾਇਤੀ ਪਹਿਰਾਵੇ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ, ਤਾਂ ਉਸ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।
6/8
ਹਾਲ ਹੀ 'ਚ ਜੈਸਮੀਨ ਨੇ ਰਾਜਸਥਾਨ 'ਚ ਸ਼ੋਅ ਕੀਤਾ ਸੀ। ਇਸ ਦੌਰਾਨ ਉਹ ਪਰਪਲ ਰੰਗ ਦੇ ਲਹਿੰਗੇ 'ਚ ਨਜ਼ਰ ਆਈ ਸੀ।
7/8
ਉਸ ਦੇ ਲਹਿੰਗੇ ਵਾਲੇ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆਂ ਸੀ।
8/8
ਜੈਸਮੀਨ ਸੈਂਡਲਾਸ ਅਕਸਰ ਹੀ ਕਾਫੀ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਰਹਿੰਦੀ ਹੈ। ਉਸ ਨੂੰ ਆਪਣੇ ਅਤਰੰਗੀ ਪਹਿਰਾਵੇ ਕਰਕੇ ਟਰੋਲੰਿਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਹੁਣ ਉਸ ਦੇ ਇਸ ਲਹਿੰਗੇ ਚੋਲੀ ਵਾਲੇ ਲੁੱਕ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਜੈਸਮੀਨ ਦੀ ਇਸ ਨਵੇਂ ਲੁੱਕ ਦੀ ਖੂਬ ਚਰਚਾ ਵੀ ਹੋ ਰਹੀ ਹੈ ਤੇ ਤਾਰੀਫ ਵੀ।
Published at : 16 Feb 2023 03:50 PM (IST)