Jazzy B: ਪੰਜਾਬੀ ਗਾਇਕ ਜੈਜ਼ੀ ਬੀ ਕ੍ਰਿਕੇਟ ਸਟਾਰ ਸ਼ੁਭਮਨ ਗਿੱਲ ਨਾਲ ਆਏ ਨਜ਼ਰ, ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋ ਰਹੀਆਂ ਵਾਇਰਲ

ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਦਾ ਐਲਾਨ ਕੀਤਾ ਹੈ, ਜਿਸ ਵਿੱਚ ਉਹ ਲੋਕ ਗੀਤਾਂ ਦੀ ਲੜੀ ਲੈ ਕੇ ਆਉਣਗੇ। ਇਸ ਦੇ ਨਾਲ ਉਹ ਆਪਣੇ ਸੰਗੀਤਕ ਗੁਰੂ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਦੇਣਗੇ।
Download ABP Live App and Watch All Latest Videos
View In App
ਇਸ ਤੋਂ ਪਹਿਲਾਂ ਜੈਜ਼ੀ ਬੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਲੈਜੇਂਡ ਗਾਇਕ ਕ੍ਰਿਕੇਟ ਸਟਾਰ ਸ਼ੁਭਮਨ ਗਿੱਲ ਦੇ ਨਾਲ ਨਜ਼ਰ ਆ ਰਹੇ ਹਨ।

ਗਾਇਕ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਖੁਦ ਸ਼ੇਅਰ ਕੀਤਾ ਹੈ।
ਇੰਝ ਲੱਗਦਾ ਹੈ ਕਿ ਦੋਵਾਂ ਦੀ ਮੁਲਾਕਾਤ ਜਿੰਮ 'ਚ ਹੋਈ ਸੀ, ਜਿੱਥੇ ਦੋਵਾਂ ਨੇ ਇਕੱਠੇ ਤਸਵੀਰਾਂ ਕਲਿੱਕ ਕਰਵਾਈਆਂ।
ਦੋਵੇਂ ਇੱਕ ਦੂਜੇ ਨੂੰ ਮਿਲ ਕੇ ਕਾਫੀ ਖੁਸ਼ ਨਜ਼ਰ ਆ ਰਹੇ ਸੀ।
ਦੱਸ ਦਈਏ ਕਿ ਜੈਜ਼ੀ ਬੀ ਇੰਨੀਂ ਆਪਣੀ ਆਉਣ ਵਾਲੀ ਐਲਬਮ 'ਚ ਬਿਜ਼ੀ ਹਨ। ਇਸ ਐਲਬਮ ਨੂੰ ਉਨ੍ਹਾਂ ਨੇ ਆਪਣੇ ਸੰਗੀਤਕ ਗੁਰੂ ਕੁਲਦੀਪ ਮਾਣਕ ਨੂੰ ਡੈਡੀਕੇਟ ਕੀਤਾ ਹੈ।
ਇਸ ਐਲਬਮ ਦੇ ਗੀਤਾਂ ਨੂੰ ਕੁਲਦੀਪ ਮਾਣਕ ਦਾ ਪੁੱਤਰ ਯੱੁਧਵੀਰ ਵੀ ਆਪਣੀ ਆਵਾਜ਼ ਦੇਵੇਗਾ।
ਦੱਸ ਦਈਏ ਕਿ ਇਹ ਐਲਬਮ 'ਚ 13 ਗਾਣੇ ਹਨ, ਜੋ ਕਿ 10 ਮਾਰਚ ਨੂੰ ਰਿਲੀਜ਼ ਹੋਣ ਜਾ ਰਹੇ ਹਨ।