Bhana Sidhu: ਭਾਨਾ ਸਿੱਧੂ ਦੇ ਹੱਕ 'ਚ ਬੋਲਣ ਲੱਗੇ ਪੰਜਾਬੀ ਕਲਾਕਾਰ, ਗਾਇਕ ਕਾਕੇ ਤੋਂ ਅਨਮੋਲ ਕਵਾਤਰਾ ਇਨ੍ਹਾਂ ਸਿਤਾਰਿਆਂ ਨੇ ਮੰਗਿਆ ਇਨਸਾਫ

Punjabi Industry Support Bhana Sidhu: ਪੰਜਾਬੀ ਕਲਾਕਾਰ ਵੀ ਖੁੱਲ੍ਹ ਕੇ ਭਾਨੇ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ਚ ਗਾਇਕ ਕਾਕੇ ਨੇ ਭਾਨੇ ਦੇ ਹੱਕ ਚ ਪੋਸਟ ਸ਼ੇਅਰ ਕੀਤੀ ਸੀ।

Continues below advertisement

ਭਾਨਾ ਸਿੱਧੂ ਦੇ ਹੱਕ 'ਚ ਬੋਲਣ ਲੱਗੇ ਪੰਜਾਬੀ ਕਲਾਕਾਰ, ਗਾਇਕ ਕਾਕੇ ਤੋਂ ਅਨਮੋਲ ਕਵਾਤਰਾ ਇਨ੍ਹਾਂ ਸਿਤਾਰਿਆਂ ਨੇ ਮੰਗਿਆ ਇਨਸਾਫ

Continues below advertisement
1/9
ਭਾਨਾ ਸਿੱਧੂ ਦਾ ਮਸਲਾ ਇੰਨੀਂ ਦਿਨੀਂ ਪੰਜਾਬ 'ਚ ਭਖਿਆ ਹੋਇਆ ਹੈ। ਅੱਜ ਯਾਨਿ 3 ਫਰਵਰੀ ਨੂੰ ਪੰਜਾਬ ਭਰ 'ਚ ਵੱਖੋ ਵੱਖ ਜਥੇਬੰਦੀਆਂ ਵੱਲੋਂ ਭਾਨੇ ਦੇ ਹੱਕ 'ਚ ਕਈ ਥਾਈਂ ਹਾਈਵੇ ਜਾਮ ਕੀਤੇ ਗਏ ਅਤੇ ਰੋਸ ਮੁਜ਼ਾਹਰੇ ਕਰ ਇਨਸਾਫ ਦੀ ਮੰਗ ਕੀਤੀ ਗਈ।
2/9
ਇਸ ਦਰਮਿਆਨ ਹੁਣ ਪੰਜਾਬੀ ਕਲਾਕਾਰ ਵੀ ਖੁੱਲ੍ਹ ਕੇ ਭਾਨੇ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਗਾਇਕ ਕਾਕੇ ਨੇ ਭਾਨੇ ਦੇ ਹੱਕ 'ਚ ਪੋਸਟ ਸ਼ੇਅਰ ਕੀਤੀ ਸੀ।
3/9
ਇਸ ਤੋਂ ਬਾਅਦ ਹੋਰ ਵੀ ਕਈ ਸੈਲੇਬ੍ਰਿਟੀ ਉਸ ਦੇ ਲਈ ਇਨਸਾਫ ਮੰਗ ਰਹੇ ਹਨ, ਆਓ ਤੁਹਾਨੂੰ ਦੱਸਦੇ ਹਾਂ ਉਹ ਕੌਣ ਹਨ।
4/9
ਗਾਇਕ ਕਾਕਾ: ਗਾਇਕ ਕਾਕੇ ਨੇ ਭਾਨੇ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਲੱਖਾ ਸਿਧਾਣਾ ਦੀ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਬੋਲ ਰਿਹਾ ਸੀ ਕਿ ਭਾਨੇ ਦੇ ਹੱਕ 'ਚ 3 ਨੂੰ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
5/9
ਹਾਲਾਂਕਿ ਕਾਕੇ ਨੇ ਆਪ ਡਾਇਰੈਕਟਲੀ ਕੁੱਝ ਨਹੀਂ ਕਿਹਾ ਅਤੇ ਨਾ ਹੀ ਕੋਈ ਕੈਪਸ਼ਨ ਲਿਖੀ, ਪਰ ਉਸ ਨੇ ਪੋਸਟ ਜ਼ਰੂਰ ਪਾਈ।
Continues below advertisement
6/9
ਇੰਦਰਜੀਤ ਨਿੱਕੂ: ਗਾਇਕ ਇੰਦਰਜੀਤ ਨਿੱਕੂ ਨੇ ਵੀ ਬੀਤੇ ਦਿਨੀਂ ਭਾਨੇ ਦੇ ਹੱਕ 'ਚ ਪੋਸਟ ਪਾਈ ਸੀ।
7/9
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਉੱਪਰ ਭਾਨੇ ਦੀ ਦਾਦੀ ਦਾ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਬੋਲ ਰਹੀ ਸੀ ਕਿ ਉਸ ਨੂੰ ਛੱਡ ਦਿਓ ਤੇ ਉਸ ਦੀ ਜਗ੍ਹਾ ਮੈਨੂੰ ਅੰਦਰ ਕਰ ਦਿਓ।
8/9
ਅਨਮੋਲ ਕਵਾਤਰਾ: ਅਨਮੋਲ ਕਵਾਤਰਾ ਅੱਜ ਯਾਨਿ 3 ਫਰਵਰੀ ਨੂੰ ਖੁੱਲ੍ਹ ਕੇ ਭਾਨੇ ਦਾ ਸਪੋਰਟ ਕਰਦਾ ਨਜ਼ਰ ਆਇਆ। ਉਸ ਨੇ ਪੰਜਾਬ ਸਰਕਾਰ ਦੀਆਂ ਤਾਨਾਸ਼ਾਹ ਨੀਤੀਆਂ ਦੀ ਸ਼ਰੇਆਮ ਖਿਲਾਫਤ ਕੀਤੀ ਅਤੇ ਕਿਹਾ ਕਿ ਭਾਨੇ ਨੂੰ ਇਨਸਾਫ ਦਿੱਤਾ ਜਾਵੇ।
9/9
ਜੋ ਉਸ ਨੇ ਕੀਤਾ, ਉਹ ਕਰਨ ਦਾ ਉਸ ਦਾ ਤਰੀਕਾ ਭਾਵੇਂ ਗਲਤ ਸੀ, ਪਰ ਉਹ ਬਿਲਕੁਲ ਸਹੀ ਕਰ ਰਿਹਾ ਸੀ। ਉਹ ਲੋਕਾਂ ਦੇ ਹੱਕ ਦੀ ਗੱਲ ਕਰ ਰਿਹਾ ਸੀ।
Sponsored Links by Taboola