Prem Dhillon: ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਨੇ ਚੋਰੀ ਚੁਪਕੇ ਕਰਵਾ ਲਿਆ ਵਿਆਹ, ਜਾਣੋ ਕੌਣ ਹੈ ਗਾਇਕ ਦੀ ਦੁਲਹਨ ਹਰਮਨ ਕੌਰ ਰਾਏ?
ਪੰਜਾਬੀ ਗਾਇਕ ਪ੍ਰੇਮ ਢਿੱਲੋਂ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਗਾਇਕ ਨੇ ਚੋਰੀ ਚੁਪਕੇ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਦੱਸਿਆ ਜਾ ਰਿਹਾ ਹੈ ਕਿ ਪ੍ਰੇਮ ਢਿੱਲੋਂ ਨੇ ਆਪਣੀ ਪ੍ਰੇਮਿਕਾ ਹਰਮਨ ਰਾਏ ਨਾਲ 18 ਜਨਵਰੀ ਨੂੰ ਵਿਆਹ ਕਰਵਾਇਆ ਸੀ।
ਸੋਸ਼ਲ ਮੀਡੀਆ 'ਤੇ ਗਾਇਕ ਦੀ ਪਤਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ। ਦੱਸ ਦਈਏ ਕਿ ਇਹ ਜੋ ਤਸਵੀਰ ਹੈ ਉਹ ਗਾਇਕ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੀ ਹੈ।
ਦੱਸ ਦਈਏ ਕਿ ਪ੍ਰੇਮ ਢਿੱਲੋਂ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਵਿੱਚ ਦੋਵਾਂ ਦੇ ਅਸਲੀ ਨਾਮ ਲਿਖੇ ਹਨ। ਪ੍ਰੇਮ ਢਿੱਲੋਂ ਦਾ ਅਸਲੀ ਨਾਮ ਪ੍ਰੇਮਜੀਤ ਸਿੰਘ ਢਿੱਲੋਂ ਹੈ, ਜਦਕਿ ਹਰਮਨ ਦਾ ਪੂਰਾ ਨਾਮ ਹਰਮਨਜੀਤ ਕੌਰ ਰਾਏ ਹੈ।
ਦੱਸ ਦਈਏ ਕਿ ਹਰਮਨ ਰਾਏ ਦਾ ਸਬੰਧ ਪੰਜਾਬੀ ਸੰਗੀਤ ਜਾਂ ਫਿਲਮ ਜਗਤ ਨਾਲ ਨਹੀਂ ਹੈ।
ਉਸ ਦੇ ਵਿਆਹ ਦੀਆ ਅਨੰਦ ਕਾਰਜ ਦੇ ਸਮੇਂ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ।
ਪ੍ਰੇਮ ਢਿੱਲੋਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਦੀ EP ‘'ਸਟੋਲਨ ਡਰੀਮਜ਼'’ ਰਿਲੀਜ਼ ਹੋਈ ਹੈ। ਇਸ EP ’ਚ 3 ਗੀਤ ਹਨ, ਜਿਨ੍ਹਾਂ ’ਚੋਂ ਇਕ ਗੀਤ ‘ਫਲਾਵਰ ਐਂਡ ਸੇਂਟਸ’ ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ।