ਧਾਕੜ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਧਮਾਕਾ! ਹੁਣ 'ਦੇਖੀ ਚੱਲ'!

ਸਿੱਧੂ ਮੂਸੇਵਾਲਾ

1/5
ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਤੇ ਧਾਕੜ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਵੱਡਾ ਧਮਾਕਾ ਕਰਨ ਜਾ ਰਹੇ ਹਨ। ਉਹ ਆਪਣੇ ਫੈਨਸ ਲਈ ਬਹੁਤ ਹੀ ਦਿਲਚਸਪ ਤੇ ਧਮਾਕੇਦਾਰ ਗੀਤ ਲਿਆਉਣ ਲਈ ਤਿਆਰ ਹਨ।
2/5
ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੂਸੇਵਾਲਾ ਛੇਤੀ ਹੀ ਇੱਕ ਨਵਾਂ ਟ੍ਰੈਕ ਰਿਲੀਜ਼ ਕਰਨ ਜਾ ਰਹੇ ਹਨ। ਗਾਇਕ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ 'ਨੈਕਸਟ ਵਨ'। ਇਸ ਤੋਂ ਸਪੱਸ਼ਟ ਤੌਰ 'ਤੇ ਉਨ੍ਹਾਂ ਦੇ ਆਉਣ ਵਾਲੇ ਨਵੇਂ ਟਰੈਕ ਬਾਰੇ ਸੰਕੇਤ ਮਿਲਦੇ ਹਨ।
3/5
ਟਰੈਕ ਦਾ ਟਾਈਟਲ ਜਾਂ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਫੈਨਸ ਹੋਰ ਜਾਣਕਾਰੀ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ। ਸਿੱਧੂ ਮੂਸੇਵਾਲਾ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ ਤੇ ਯਕੀਨਨ ਇਹ ਗੱਲ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਵੇਗਾ।
4/5
ਕਿਆਸ ਲਗਾਏ ਜਾ ਰਹੇ ਹਨ ਕਿ ਇਹ ਗੀਤ 'ਦੇਖੀ ਚੱਲ' ਹੋਵੇਗਾ। ਉਨ੍ਹਾਂ ਨੇ ਹਾਲ ਹੀ 'ਚ ਆਪਣੀ Snapchat ਸਟੋਰੀ ਰਾਹੀਂ ਆਡੀਓ ਦੀ ਇਕ ਛੋਟੀ ਝਲਕ ਸ਼ੇਅਰ ਕੀਤੀ ਹੈ ਪਰ ਫਿਲਹਾਲ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਗੀਤ ਦੀ ਉਡੀਕ ਕਰ ਰਹੇ ਹਾਂ। ਕੋਈ ਫਰਕ ਨਹੀਂ ਪੈਂਦਾ ਕਿ ਗੀਤ ਕਿਸ ਬਾਰੇ ਹੋਵੇਗਾ, ਅਸੀਂ ਜਾਣਦੇ ਹਾਂ ਕਿ ਬਲਾਕਬਸਟਰ ਹੋਣ ਜਾ ਰਿਹਾ ਹੈ, ਪਰ ਉਦੋਂ ਤਕ ਅਸੀਂ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹਾਂ।
5/5
ਨਾਲ ਹੀ, ਸਿੱਧੂ ਮੂਸੇਵਾਲਾ ਨੇ ਹਾਲ ਹੀ 'ਚ ਗਾਇਕ ਬਾਰਬੀ ਮਾਨ ਅਤੇ ਗੀਤਕਾਰ ਰੰਗਰੇਜ਼ ਸਿੱਧੂ ਨਾਲ ਇਕ ਗਰੁੱਪ ਟਰੈਕ ਰਿਲੀਜ਼ ਕੀਤਾ ਹੈ। ਗੀਤ ਦਾ ਟਾਈਟਲ 'ਮੋਹ' ਹੈ, ਜਿਸ ਨੂੰ ਸਰੋਤਿਆਂ ਦਾ ਬਹੁਤ ਪਿਆਰ ਮਿਲਿਆ ਹੈ।
Sponsored Links by Taboola