Radhika Madan Photo: ਵਨਪੀਸ 'ਚ ਅਪਸਰਾ ਲਗੀ ਰਾਧਿਕਾ ਮਦਾਨ, ਵੇਖ ਸ਼ਾਨਦਾਰ ਤਸਵੀਰਾਂ
Entertainment
1/4
Pinkvilla Style Icon ਐਵਾਰਡ 'ਚ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਈਵੈਂਟ 'ਚ ਬਾਲੀਵੁੱਡ ਅਦਾਕਾਰਾ ਰਾਧਿਕਾ ਮਦਾਨ ਵੀ ਪਹੁੰਚੀ। ਰਾਧਿਕਾ ਨੇ ਆਪਣੀ ਖੂਬਸੂਰਤ ਅਤੇ ਗਲੈਮਰਸ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਰਾਧਿਕਾ ਨੇ ਇਸ ਐਵਾਰਡ ਈਵੈਂਟ 'ਚ ਸਕਾਈ ਕਲਰ ਦੀ ਸ਼ਾਰਟ ਡਰੈੱਸ 'ਚ ਸ਼ਿਰਕਤ ਕੀਤੀ। ਇਸ ਲੁੱਕ 'ਚ ਰਾਧਿਕਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
2/4
ਇਸ ਐਵਾਰਡ ਈਵੈਂਟ ਵਿੱਚ ਰਾਧਿਕਾ ਨੂੰ ਮੋਸਟ ਸਟਾਈਲਿਸ਼ ਮੈਵਰਿਕ ਸਟਾਰ ਦਾ ਐਵਾਰਡ ਮਿਲਿਆ। ਉਸ ਨੇ ਸਕਾਈ ਕਲਰ ਦਾ ਨੈੱਟਡ ਵਨ ਪੀਸ ਪਾਇਆ ਹੋਇਆ ਹੈ। ਇਸ ਲੁੱਕ 'ਚ ਉਸ ਨੇ ਫੋਟੋਸ਼ੂਟ ਵੀ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਰਾਧਿਕਾ ਦੇ ਇਸ ਸਟਾਈਲਿਸ਼ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਸਨੇ ਅਸਮਾਨੀ ਪਹਿਰਾਵੇ ਦੇ ਨਾਲ ਨੀਲੀ ਉੱਚੀ ਅੱਡੀ ਪਹਿਨੀ ਸੀ ਅਤੇ ਆਪਣੇ ਵਾਲਾਂ ਨੂੰ ਹਲਕੇ ਤੌਰ 'ਤੇ ਕਰਲ ਕੀਤਾ ਸੀ।
3/4
ਦੱਸ ਦੇਈਏ ਕਿ ਰਾਧਿਕਾ ਨੇ ਫਿਲਮ 'ਪਟਾਖਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਇਸ ਤੋਂ ਬਾਅਦ ਉਹ 'ਮਰਦ ਕੋ ਦਰਦ ਨਹੀਂ ਹੋਤਾ' ਅਤੇ 'ਅੰਗ੍ਰੇਜ਼ੀ ਮੀਡੀਅਮ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਰਾਧਿਕਾ ਆਖਰੀ ਵਾਰ ਸ਼ਿੱਦਤ ਵਿੱਚ ਨਜ਼ਰ ਆਈ ਸੀ। ਅਦਾਕਾਰੀ ਦੇ ਨਾਲ-ਨਾਲ ਰਾਧਿਕਾ ਡਾਂਸ ਦੀ ਵੀ ਸ਼ੌਕੀਨ ਹੈ।
4/4
ਅਦਾਕਾਰੀ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਰਾਧਿਕਾ ਦਿੱਲੀ ਵਿੱਚ ਇੱਕ ਡਾਂਸ ਇੰਸਟ੍ਰਕਟਰ ਸੀ। ਰਾਧਿਕਾ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਉਸਨੇ ਟੀਵੀ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਵਿੱਚ ਵੀ ਹਿੱਸਾ ਲਿਆ ਸੀ।
Published at : 18 Jun 2022 06:32 PM (IST)