Brahmastra: ਬ੍ਰਹਮਾਸਤਰ ਦੀ ਸ਼ੂਟਿੰਗ ਪੂਰੀ ਕਰ ਕਾਸ਼ੀ ਵਿਸ਼ਵਨਾਥ ਧਾਮ ਪਹੁੰਚੇ ਰਣਬੀਰ-ਆਲੀਆ , ਅਯਾਨ ਮੁਖਰਜੀ ਨੇ ਵੀ ਕੀਤੀ ਪੂਜਾ, ਵੇਖੋ ਤਸਵੀਰਾਂ

ਰਣਬੀਰ-ਆਲੀਆ

1/4
Brahmastra: ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ਬ੍ਰਹਮਾਸਤਰ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਇਸ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਹਨ। ਇਸ 'ਚ ਰਣਬੀਰ ਸ਼ਿਵ ਦਾ ਅਤੇ ਆਲੀਆ ਈਸ਼ਾ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਦੋਹਾਂ ਨੇ ਹਾਲ ਹੀ 'ਚ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਜਿਸ ਤੋਂ ਬਾਅਦ ਉਹ ਦਰਸ਼ਨ ਲਈ ਯੂਪੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ। ਵੇਖੋ ਉਹਨਾਂ ਦੀਆਂ ਇਹ ਤਸਵੀਰਾਂ
2/4
ਰਣਬੀਰ ਕਪੂਰ ਅਤੇ ਆਲੀਆ ਨੇ ਸੋਸ਼ਲ ਮੀਡੀਆ 'ਤੇ ਇਸ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜੋ ਕਾਫੀ ਵਾਇਰਲ ਹੋ ਰਹੀਆਂ ਹਨ ।ਤਸਵੀਰਾਂ 'ਚ ਰਣਬੀਰ-ਆਲੀਆ ਭਗਵਾਨ ਸ਼ਿਵ ਦੀ ਪੂਜਾ ਕਰਦੇ ਨਜ਼ਰ ਆ ਰਹੇ ਹਨ।
3/4
ਮੰਦਰ 'ਚ ਦਰਸ਼ਨ ਦੌਰਾਨ ਆਲੀਆ ਨੇ ਸਰ੍ਹੋਂ ਅਤੇ ਸਫੇਦ ਰੰਗ ਦਾ ਸਲੀਵਲੇਸ ਸੂਟ ਪਾਇਆ ਹੋਇਆ ਸੀ ਅਤੇ ਰਣਬੀਰ ਬਲੂ ਜੀਨਸ ਦੇ ਨਾਲ ਸਫੇਦ ਟੀ-ਸ਼ਰਟ ਅਤੇ ਲਾਲ ਸ਼ਰਟ 'ਚ ਨਜ਼ਰ ਆ ਰਹੇ ਸਨ।
4/4
ਇਕ ਹੋਰ ਤਸਵੀਰ 'ਚ ਅਯਾਨ ਮੁਖਰਜੀ ਵੀ ਰਣਬੀਰ-ਆਲੀਆ ਨਾਲ ਕੈਮਰੇ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
Sponsored Links by Taboola