Ranveer Singh ਤੇ Deepika Padukone ਨੇ Alibaug 'ਚ ਖਰੀਦਿਆ ਨਵਾਂ ਘਰ

Bollywood

1/6
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਅਭਿਨੇਤਾ ਰਣਵੀਰ ਸਿੰਘ ਨੇ ਹਾਲ ਹੀ ਵਿੱਚ ਅਲੀਬਾਗ ਵਿੱਚ ਇੱਕ ਆਲੀਸ਼ਾਨ ਘਰ ਲਿਆ ਹੈ। ਦੋਵਾਂ ਨੂੰ ਪਿਛਲੇ ਦਿਨੀਂ ਉੱਥੇ ਦੇਖਿਆ ਗਿਆ ਸੀ। ਹੁਣ ਫਿਲਮ ਉਦਯੋਗ ਦੇ ਇਸ ਪਿਆਰੇ ਜੋੜੇ ਨੇ ਆਪਣੇ ਨਵੇਂ ਘਰ ਨੂੰ ਸਜਾਉਣ ਦੀਆਂ ਤਿਆਰੀਆਂ ਵੀ ਕਰ ਲਈਆਂ ਹਨ। ਇਸ ਘਰ ਨੂੰ ਸਜਾਉਣ ਦੀ ਜ਼ਿੰਮੇਵਾਰੀ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਵਿਨੀਤਾ ਚੈਤਨਿਆ ਨੂੰ ਦਿੱਤੀ ਗਈ ਹੈ। ਹਾਲ ਹੀ ਵਿੱਚ, ਵਿਨੀਤਾ ਨੂੰ ਦੀਪਿਕਾ ਤੇ ਰਣਵੀਰ ਦੇ ਨਾਲ ਵੀ ਵੇਖਿਆ ਗਿਆ ਸੀ।
2/6
ਵਿਨੀਤਾ ਚੈਤਨਿਆ ਨੇ ਖੁਦ ਰਣਵੀਰ ਤੇ ਦੀਪਿਕਾ ਨਾਲ ਇਹ ਫੋਟੋ ਸਾਂਝੀ ਕੀਤੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਮੇਰੇ ਨਾਲ ਕਾਰ ਵਿੱਚ ਬੈਠੇ ਇਹ ਦੋਸਤ ਕੌਣ ਹਨ? 'ਹੈਸ਼ਟੈਗ ਅਲੀਬਾਗ ਵਿੱਚ ਤੁਹਾਡਾ ਸਵਾਗਤ ਹੈ।
3/6
ਦਰਅਸਲ, ਰਣਵੀਰ ਅਤੇ ਦੀਪਿਕਾ ਪਿਛਲੇ ਮਹੀਨੇ ਹੀ ਸੁਰਖੀਆਂ ਵਿੱਚ ਆਏ ਸਨ ਜਦੋਂ ਉਹ ਆਪਣੀ ਸੰਪਤੀ ਦੀ ਰਜਿਸਟਰੀ ਲਈ ਇੱਥੇ ਰਜਿਸਟਰਾਰ ਦੇ ਦਫ਼ਤਰ ਪਹੁੰਚੇ ਸਨ। ਇਸ ਜੋੜੇ ਨੇ ਇੱਥੇ ਦੇ ਵਿਚਕਾਰ ਇੱਕ ਵੱਡੀ ਜ਼ਮੀਨ ਖਰੀਦੀ ਹੈ ਜਿਸ ਵਿੱਚ ਨਾਰੀਅਲ ਤੇ ਸੁਪਾਰੀ ਦੇ ਨਾਲ ਦੋ ਬੰਗਲੇ ਵੀ ਸ਼ਾਮਲ ਹਨ।
4/6
ਖਬਰਾਂ ਅਨੁਸਾਰ ਰਣਵੀਰ ਅਤੇ ਦੀਪਿਕਾ ਨੇ ਇਹ ਅਲੀਬਾਗ ਜ਼ਮੀਨ ਦਾ ਸੌਦਾ 22 ਕਰੋੜ ਰੁਪਏ ਵਿੱਚ ਕੀਤਾ ਹੈ। ਇਸ ਲਈ ਉਸ ਨੇ 1.32 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ।
5/6
ਰਣਵੀਰ ਸਿੰਘ ਤੇ ਦੀਪਿਕਾ ਸਾਲ 2018 ਵਿੱਚ ਹੀ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ ਸੀ। ਉਦੋਂ ਤੋਂ ਇਹ ਜੋੜਾ ਇੱਕ ਚੰਗੇ ਘਰ ਦੀ ਭਾਲ ਵਿੱਚ ਸੀ, ਅਲੀਬਾਗ ਦਾ ਘਰ ਉਨ੍ਹਾਂ ਦੇ ਸੁਪਨਿਆਂ ਦਾ ਘਰ ਹੈ।
6/6
ਦੀਪਿਕਾ ਪਾਦੂਕੋਣ ਤੇ ਰਣਵੀਰ ਤੋਂ ਇਲਾਵਾ ਅਲੀਬਾਗ ਵਿੱਚ ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਅਨੁਸ਼ਕਾ ਸ਼ਰਮਾ ਦੇ ਫਾਰਮ ਹਾਊਸ ਵੀ ਹਨ।
Sponsored Links by Taboola