Lamborghini ਰੋਕ ਆਂਟੀ ਨੂੰ ਮਿਲਿਆ Ranveer Singh, ਤਸਵੀਰਾਂ ਵਾਇਰਲ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੇ ਪ੍ਰਸੰਸਕਾਂ ਨੂੰ ਨਿਰਾਸ ਨਹੀਂ ਕਰਦੇ। ਉਹ ਜਨਤਕ ਥਾਵਾਂ ‘ਤੇ ਆਮ ਲੋਕਾਂ ਨਾਲ ਮਿਲਦੇ-ਜੁਲਦੇ ਤੇ ਤਸਵੀਰਾਂ ਖਿਚਵਾਉਂਦੇ ਦਿਖਾਈ ਦਿੰਦੇ ਹਨ।
Download ABP Live App and Watch All Latest Videos
View In Appਇਹ ਤਸਵੀਰਾਂ ਬੀਤੇ ਕੱਲ੍ਹ ਦੀਆਂ ਹਨ।
ਰਣਵੀਰ ਸਿੰਘ ਆਪਣੀ ਫ਼ਿਲਮ ਦੀ ਡਬਿੰਗ ਲਈ ਸਟੂਡੀਓ ਪਹੁੰਚੇ ਸਨ, ਜਿੱਥੇ ਉਨ੍ਹਾਂ ਨੂੰ ਇੱਕ ਮਹਿਲਾ ਮਿਲੀ।
ਆਪਣੀ ਪੀਲੇ ਰੰਗ ਦੀ Lamborghini Urus ਨੂੰ ਰਣਵੀਰ ਸਿੰਘ ਖ਼ੁਦ ਚਲਾ ਕੇ ਨਿੱਕਲੇ।
ਸਟੂਡੀਓ ਦੇ ਬਾਹਰ ਉਨ੍ਹਾਂ ਪੈਪਰਾਜ਼ੀ ਨੂੰ ਪੋਜ਼ ਦਿੱਤਾ।
ਪੋਜ਼ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਕਿ ਕੋਈ ਬੁਲਾ ਰਿਹਾ ਹੋਵੇ।
ਫਿਰ ਉਹ ਪਿੱਛੇ ਮੁੜੇ ਤੇ ਆਪਣੀ ਉਮਰਦਰਾਜ਼ ਪ੍ਰਸ਼ੰਸਕ ਨੂੰ ਮਿਲੇ।
ਅਦਾਕਾਰ ਦੀ ਪ੍ਰਸ਼ੰਸਕ ਖਿੜਕੀ ਪਿੱਛਿਓਂ ਉਸ ਨੂੰ ਆਵਾਜ਼ਾਂ ਮਾਰ ਰਹੀ ਸੀ।
ਰਣਵੀਰ ਸਿੰਘ ਨੇ ਉਸ ਮਹਿਲਾ ਨਾਲ ਹੱਥ ਮਿਲਿਆ ਅਤੇ ਉਸ ਦੀ ਗੱਲ ਸੁਣੀ।
ਉਸ ਨੇ ਉਸ ਮਹਿਲਾ ਦਾ ਹੱਥ ਚੁੰਮਿਆ ਅਤੇ ਆਸ਼ੀਰਵਾਦ ਵੀ ਲਿਆ।
ਇਸ ਉਪਰੰਤ ਰਣਵੀਰ ਸਿੰਘ ਆਪਣੇ ਘਰ ਲਈ ਰਵਾਨਾ ਹੋ ਗਏ।
ਰਣਵੀਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹਨ।