ਸਾਊਥ ਸਟਾਰ ਰਸ਼ਮਿਕਾ ਮੰਦਾਨਾ ਦੇ ਨਾਲ ਉਸ ਦੇ ਮੈਨੇਜਰ ਨੇ ਹੀ ਕੀਤਾ 80 ਲੱਖ ਦਾ ਫਰੌਡ, ਅਦਾਕਾਰਾ ਨੇ ਲਿਆ ਇਹ ਐਕਸ਼ਨ
ਅਦਾਕਾਰਾ ਰਸ਼ਮਿਕਾ ਮੰਡਾਨਾ ਨਾਲ 80 ਲੱਖ ਰੁਪਏ ਦੀ ਧੋਖਾਧੜੀ ਹੋਈ ਹੈ। ਰਿਪੋਰਟ ਮੁਤਾਬਕ ਉਸ ਦੇ ਮੈਨੇਜਰ ਨੇ ਉਸ ਨਾਲ ਇਹ ਧੋਖਾਧੜੀ ਕੀਤੀ ਹੈ। ਇਸ ਤੋਂ ਬਾਅਦ ਰਸ਼ਮੀਕਾ ਨੇ ਆਪਣੇ ਮੈਨੇਜਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
Download ABP Live App and Watch All Latest Videos
View In Appਇਹ ਮੈਨੇਜਰ ਰਸ਼ਮੀਕਾ ਕੋਲ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਸੀ। ਰਸ਼ਮੀਕਾ ਫਿਲਹਾਲ ਇਸ ਘਟਨਾ ਬਾਰੇ ਕੁਝ ਨਹੀਂ ਕਰ ਰਹੀ ਹੈ ਅਤੇ ਨਾ ਹੀ ਹੁਣ ਤੱਕ ਉਸ ਨੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ।
ਪਿੰਕਵਿਲਾ ਨੇ ਸੂਤਰ ਦੇ ਹਵਾਲੇ ਨਾਲ ਲਿਖਿਆ- ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਰਸ਼ਮਿਕਾ ਦੇ ਮੈਨੇਜਰ ਨੇ ਉਸ ਨਾਲ 80 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਹਾਲਾਂਕਿ, ਉਹ ਇਸ ਦਾ ਬਾਹਰ ਦਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ। ਇਸ ਮਾਮਲੇ ’ਤੇ ਆਪਣੇ ਤੌਰ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਮੈਨੇਜਰ ਨੂੰ ਕੰਮ ਤੋਂ ਕੱਢ ਦਿੱਤਾ ਹੈ।
ਰਸ਼ਮੀਕਾ ਦੀ ਆਖਰੀ ਰਿਲੀਜ਼ ਹੋਈ ਫਿਲਮ ਹਿੰਦੀ ਜਾਸੂਸੀ ਥ੍ਰਿਲਰ 'ਮਿਸ਼ਨ ਮਜਨੂੰ' ਸੀ। ਹੁਣ ਉਹ ਰਣਬੀਰ ਕਪੂਰ ਨਾਲ ਫਿਲਮ 'ਐਨੀਮਲ' 'ਚ ਨਜ਼ਰ ਆਵੇਗੀ। ਇਸ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ।
ਇਸ ਫਿਲਮ 'ਚ ਉਨ੍ਹਾਂ ਨਾਲ ਅਨਿਲ ਕਪੂਰ ਅਤੇ ਬੌਬੀ ਦਿਓਲ ਵੀ ਹੋਣਗੇ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।
ਫਿਲਹਾਲ ਉਹ ਅੱਲੂ ਅਰਜੁਨ ਨਾਲ 'ਪੁਸ਼ਪਾ 2' ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ 'ਚ ਉਹ ਸ਼੍ਰੀਵੱਲੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਸੁਕੁਮਾਰ ਕਰ ਰਹੇ ਹਨ। 'ਪੁਸ਼ਪਾ 2' ਦੀ ਘੋਸ਼ਣਾ ਤੋਂ ਬਾਅਦ, ਇੱਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 'ਪੁਸ਼ਪਾ 2' ਵਿੱਚ ਸ਼੍ਰੀਵੱਲੀ ਦਾ ਕਿਰਦਾਰ ਪਹਿਲੇ ਭਾਗ ਨਾਲੋਂ ਮਜ਼ਬੂਤ ਹੋਵੇਗਾ।
ਰਸ਼ਮਿਕਾ ਨੇ ਇਸ 'ਤੇ ਟਿੱਪਣੀ ਕੀਤੀ ਸੀ ਕਿ ਉਹ ਵੀ ਇਹੀ ਚਾਹੁੰਦੀ ਹੈ। 'ਪੁਸ਼ਪਾ' ਦੀ ਅਸਲ ਸ਼ੂਟਿੰਗ ਤੇਲਗੂ ਭਾਸ਼ਾ 'ਚ ਕੀਤੀ ਗਈ ਸੀ ਪਰ ਇਸ ਨੂੰ ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ 'ਚ ਡਬ ਕੀਤਾ ਗਿਆ ਸੀ। ਇਹ ਅੱਲੂ ਅਰਜੁਨ ਦੀ ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਸੀ।